ਧੋਨੀ ਦੀ ਕਪਤਾਨੀ ''ਚ ਖੇਡਣਾ ਕੋਈ ਸੁਪਨੇ ਪੂਰਾ ਹੋਣ ਵਰਗਾ ਹੈ: ਦੀਪਕ ਚਾਹਰ

Monday, Apr 23, 2018 - 02:53 PM (IST)

ਧੋਨੀ ਦੀ ਕਪਤਾਨੀ ''ਚ ਖੇਡਣਾ ਕੋਈ ਸੁਪਨੇ ਪੂਰਾ ਹੋਣ ਵਰਗਾ ਹੈ: ਦੀਪਕ ਚਾਹਰ

ਨਵੀਂ ਦਿੱਲੀ— ਐਤਵਾਰ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਮੇਜ਼ਬਾਨ ਹੈਦਰਾਬਾਦ ਸਨਰਾਇਜ਼ਰਸ ਅਤੇ ਚੇਨਈ ਸੁਪਰ ਕਿੰਗਜ਼ ਦਾ ਮੁਕਾਬਲਾ ਸੀ। ਚੇਨਈ ਦੇ ਸੁਪਰ ਕਿੰਗਜ਼ ਨੇ 182/3 ਦਾ ਸਕੋਰ ਬਣਾਇਆ ਅਤੇ ਸਨਰਾਇਜ਼ਰਸ 20 ਓਵਰਾਂ 'ਚ 178/6 ਦਾ ਸਕੋਰ ਹੀ ਬਣਾ ਪਾਏ। ਚੇਨਈ ਦੀ ਜਿੱਤ 'ਚ ਉਨ੍ਹਾਂ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਦੀ ਅਹਿਮ ਭੂਮਿਕਾ ਰਹੀ ਜਿਨ੍ਰਾਂ ਨੇ ਸ਼ੁਰੂਆਤ 'ਚ ਹੀ ਸਨਰਾਇਜ਼ਰਸ ਦੇ ਤਿੰਨ ਬੱਲੇਬਾਜ਼ਾਂ ਨੂੰ ਪਵੀਲੀਅਨ ਦੀ ਰਾਹ ਦਿਖਾਈ। ਮੈਚ ਦੇ ਬਾਅਦ ਚਾਹਰ ਨੇ ਕਿਹਾ ਕਿ ਉਹ ਪਹਿਲਾਂ ਤੋਂ ਜ਼ਿਆਦਾ ਲੈਅ 'ਚ ਗੇਂਦਬਾਜ਼ੀ ਕਰ ਰਹੇ ਹਨ।

ਆਈ.ਪੀ.ਐੱਲ. ਟੀ20 ਦੀ ਅਧਿਕਾਰਕ ਵੈੱਬਸਾਈਟ ਦੇ ਲਈ ਹਰਭਜਨ ਸਿੰਘ ਨਾਲ ਗੱਲ ਕਰਦੇ ਹੋਏ ਚਾਹਰ ਨੇ ਕਿਹਾ ਕਿ ਹੁਣ ਉਹ ਪਹਿਲਾਂ ਤੋਂ ਜ਼ਿਆਦਾ ਲੈਅ 'ਚ ਗੇਂਦਬਾਜ਼ੀ ਕਰ ਰਹੇ ਹਨ। ਚਾਹਰ ਨੇ ਕਿਹਾ ਕਿ ਸਈਅਦ ਮੁਸ਼ਤਕ ਅਲੀ ਟਰਾਫੀ ਦੇ ਦੌਰਾਨ ਉਨ੍ਹਾਂ ਨੂੰ ਹੈਮਸਿਟ੍ਰੰਗ ਦੀ ਇੰਜਰੀ ਹੋ ਗਈ ਸੀ ਅਤੇ ਉਸਦੇ ਬਾਅਦ ਆਈ.ਪੀ.ਐੱਲ. 'ਚ ਜਾ ਕੇ ਉਨ੍ਹਾਂ ਨੇ ਜ਼ਿਆਦਾ ਮੈਚ ਅਭਿਆਸ ਨਹੀਂ ਮਿਲੀ ਪਰ ਹੁਣ ਕੁਝ ਮੈਚ ਖੇਡਣ ਦੇ ਬਾਅਦ ਉਨ੍ਹਾਂ ਦੀ ਫਾਰਮ ਅਤੇ ਲੈਅ ਵਾਪਸ ਆ ਰਹੀ ਹੈ।


ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਦਰਸ਼ਨ 'ਚ ਲਗਾਤਾਰ ਸੁਧਾਰ ਹੋ ਰਿਹਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਬਿਹਤਰ ਕਰਨ ਦਾ ਭਰੋਸਾ ਮਿਲ ਰਿਹਾ ਹੈ। ਸ਼ੁਰੂਆਤ 'ਚ ਉਹ ਆਪਣੀ ਗੇਂਦਬਾਜ਼ੀ ਨੂੰ ਲੈ ਕੇ ਦੁਵਿਧਾ 'ਚ ਸਨ ਪਰ ਹੁਣ ਤੱਕ ਖੁਲ੍ਹ ਕੇ ਗੇਂਦਬਾਜ਼ੀ ਕਰ ਰਹੇ ਹਨ।

ਚਾਹਰ ਨੇ ਦੱਸਿਆ ਕਿ ਪਹਿਲੀ ਪਾਰੀ 'ਚ ਉਛਾਲ ਸੀ ਪਰ ਰਫਤਾਰ ਹੌਲੀ ਸੀ ਪਰ ਬਾਅਦ 'ਚ ਉਛਾਲ ਦੇ ਨਾਲ-ਨਾਲ ਰਫਤਾਰ ਵੀ ਵਧ ਗਈ ਜਿਸਦਾ ਉਨ੍ਹਾਂ ਨੂੰ ਫਾਇਦਾ ਹੋਇਆ। ਚਾਹਰ ਨੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਵੀ ਤਾਰੀਫ ਕੀਤੀ। ਚਾਹਰ ਪਿਛਲੇ ਸੀਜ਼ਨ 'ਚ ਧੋਨੀ ਦੇ ਨਾਲ ਰਾਈਜਿੰਗ ਪੁਣੇ ਸੁਪਰਜੁਆਇੰਟਸ ਦੀ ਟੀਮ 'ਚ ਸਨ। ਚਾਹਰ ਨੇ ਧੋਨੀ ਦੇ ਨਾਲ ਖੇਡਣ ਨੂੰ ਕਿਸੇ ਸੁਪਨੇ ਵਰਗਾ ਦੱਸਿਆ। ਉਨ੍ਹਾਂ ਨੇ ਕਿਹਾ ਕਿ ਧੋਨੀ ਗੇਂਦਬਾਜ਼ਾਂ 'ਤੇ ਭਰੋਸਾ ਜਤਾਉਂਦੇ ਹਨ ਅਤੇ ਉਨ੍ਹਾਂ ਨੂੰ ਚੰਗਾ ਕਰਨ ਦੀ ਪ੍ਰੇਰਣਾ ਦਿੰਦੇ ਹਨ।

ਦੀਪਕ ਚਾਹਰ ਨੇ ਵਿਕਟ ਲੈਣ ਦੇ ਬਾਅਦ ' ਬ੍ਰਾਵੋ ਸਟਾਈਲ' 'ਚ ਜਸ਼ਨ ਮਨਾਇਆ। ਜਦੋਂ ਹਰਭਜਨ ਨੇ ਉਨ੍ਹਾਂ ਨੂੰ ਇਸਦੇ ਪਿੱਛੇ ਦਾ ਕਾਰਨ ਪੁੱਛਿਆ ਤਾਂ ਚਾਹਰ ਨੇ ਮਜਾਕ 'ਚ ਕਿਹਾ ਕਿ ਬ੍ਰਾਵੋ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਵਿਕਟ ਲੈਣ ਦੇ ਬਾਅਦ ਉਹ ਉਨ੍ਹਾਂ ਦੇ ਸਟਾਈਲ 'ਚ ਜਸ਼ਨ ਮਨਾਵੇਗਾ ਇਸੇ ਵਜ੍ਹਾ ਨਾਲ ਉਨ੍ਹਾਂ ਨੇ ਅਜਿਹਾ ਕੀਤਾ।


Related News