IPL ਮਗਰੋਂ T-20 WC ਦੌਰਾਨ ਖਿਡਾਰੀ ਥਕੇ ਹੋਏ ਹਨ, ਸਾਨੂੰ ਬ੍ਰੇਕ ਦੀ ਲੋੜ : ਜਸਪ੍ਰੀਤ ਬੁਮਰਾਹ
Monday, Nov 01, 2021 - 06:17 PM (IST)
ਦੁਬਈ- ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਅਗਵਾਈ ਕਰਨ ਵਾਲੇ ਜਸਪ੍ਰੀਤ ਬੁਮਰਾਹ ਨੇ ਇੱਥੇ ਚਲ ਰਹੇ ਟੀ-20 ਵਰਲਡ ਕੱਪ 'ਚ ਟੀਮ ਦੇ ਖ਼ਰਾਬ ਪ੍ਰਦਰਸ਼ਨ ਦੇ ਲਈ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ ਦੀ ਥਕਾਨ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ। ਭਾਰਤ ਨੂੰ ਐਤਵਾਰ ਨੂੰ ਨਿਊਜ਼ੀਲੈਂਡ ਖ਼ਿਲਾਫ਼ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਟੀਮ 'ਤੇ ਗਰੁੱਪ ਪੜਾਅ ਤੋਂ ਹੀ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਭਾਰਤ ਨੂੰ ਅਜੇ ਤਿੰਨ ਹੋਰ ਗਰੁੱਪ ਮੁਕਾਬਲੇ ਖੇਡਣੇ ਹਨ। ਭਾਰਤ ਨੇ ਅਜੇ ਤਕ ਕੋਈ ਵੀ ਮੁਕਾਬਲਾ ਨਹੀਂ ਜਿੱਤਿਆ ਹੈ। ਉਸ ਨੂੰ ਪਹਿਲੇ ਮੁਕਾਬਲੇ 'ਚ ਪਾਕਿਸਤਾਨ ਦੇ ਖ਼ਿਲਾਫ਼ 10 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਵੀ ਪੜ੍ਹੋ : T-20 WC : ਗੌਤਮ ਗੰਭੀਰ ਦਾ ਵੱਡਾ ਬਿਆਨ- ਭਾਰਤੀ ਟੀਮ ਮਾਨਸਿਕ ਤੌਰ 'ਤੇ ਕਮਜ਼ੋਰ
ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਦੂਜੇ ਪੜਾਅ ਤੇ ਟੀ-20 ਵਰਲਡ ਕੱਪ ਦੀ ਸ਼ੁਰੂਆਤ ਦੇ ਦਰਮਿਆਨ ਫ਼ਰਕ ਦੇ ਬਾਰੇ 'ਚ ਪੁੱਛੇ ਜਾਣ 'ਤੇ ਬੁਮਰਾਹ ਨੇ ਮੈਚ ਦੇ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਬੇਸ਼ੱਕ, ਤੁਹਾਨੂੰ ਬ੍ਰੇਕ ਦੀ ਲੋੜ ਹੁੰਦੀ ਹੈ। ਪਰ ਇਹ ਮੌਜੂਦਾ ਸਮੇਂ ਦੀ ਅਸਲੀਅਤ ਹੈ ਜਿਸ 'ਚ ਅਸੀਂ ਜੀ ਰਹੇ ਹਾਂ, ਇਹ ਮੁਸ਼ਕਲ ਹੈ, ਇਹ ਮਹਾਮਾਰੀ ਦਾ ਸਮਾਂ ਹੈ ਤੇ ਅਸੀਂ ਜੈਵਿਕ ਤੌਰ 'ਤੇ ਸੁਰੱਖਿਅਤ ਮਾਹੌਲ 'ਚ ਰਹਿ ਰਹੇ ਹਾਂ। ਅਸੀਂ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੈਵਿਕ ਤੌਰ 'ਤੇ ਮਾਹੌਲ ਦੀ ਥਕਾਨ ਤੇ ਮਾਨਸਿਕ ਥਕਾਨ ਦਾ ਅਸਰ ਪੈਂਦਾ ਹੈ।
ਇਹ ਵੀ ਪੜ੍ਹੋ : T-20 WC : ਨਿਊਜ਼ੀਲੈਂਡ ਹੱਥੋਂ ਹਾਰਿਆ ਭਾਰਤ, ਜਾਣੋ ਹੁਣ ਕਿਵੇਂ ਟੀਮ ਇੰਡੀਆ ਪਹੁੰਚੇਗੀ ਸੈਮੀਫਾਈਨਲ 'ਚ
ਬੁਮਰਾਹ ਨੇ ਕਿਹਾ ਕਿ ਅਸੀਂ ਵਾਰ-ਵਾਰ ਇਕ ਹੀ ਚੀਜ਼ ਕਰ ਰਹੇ ਹਾਂ। ਚੀਜ਼ਾਂ ਇਸੇ ਤਰ੍ਹਾਂ ਹਨ ਤੇ ਤੁਸੀਂ ਇੱਥੇ ਕਾਫ਼ੀ ਚੀਜ਼ਾਂ 'ਤੇ ਕੰਟਰੋਲ ਨਹੀਂ ਕਰ ਸਕਦੇ। ਭਾਰਤ ਦੇ ਪਾਕਿਸਤਾਨ ਦੇ ਖ਼ਿਲਾਫ਼ ਪਹਿਲੇ ਮੈਚ ਤੇ ਨਿਊਜ਼ੀਲੈਂਡ ਦੇ ਖ਼ਿਲਾਫ਼ ਦੂਜੇ ਮੈਚ ਦੇ ਦਰਮਿਆਨ 6 ਦਿਨਾਂ ਦਾ ਵਕਫ਼ਾ ਸੀ। ਕਪਤਾਨ ਵਿਰਾਟ ਕੋਹਲੀ ਨੇ ਇਸ ਨੂੰ ਥਕਾਨ ਤੇ ਹਲਕੀ ਸੱਟਾਂ ਤੋਂ ਨਜਿੱਠਣ 'ਚ ਮਦਦਗਾਰ ਕਰਾਰ ਦੇਣ ਦੇ ਬਾਅਦ ਕੱਲ੍ਹ ਰਾਤ ਟਾਸ ਦੇ ਦੌਰਾਨ ‘ਬੇਵਕੂਫ਼ਾਨਾ' ਕਰਾਰ ਦਿੱਤਾ ਸੀ। 6 ਮਹੀਨੇ ਘਰ ਤੋਂ ਬਾਹਰ ਰਹਿਣ ਦੇ ਬਾਅਦ ਕਦੀ-ਕਦੀ ਤੁਹਾਨੂੰ ਆਪਣੇ ਪਰਿਵਾਰ ਦੀ ਕਮੀ ਮਹਿਸੂਸ ਹੁੰਦੀ ਹੈ। ਇਹ ਚੀਜ਼ਾਂ ਕਦੀ-ਕਦੀ ਤੁਹਾਡੇ ਦਿਮਾਗ਼ 'ਚ ਚਲਦੀਆਂ ਰਹਿੰਦੀਆਂ ਹਨ ਪਰ ਜਦੋਂ ਤੁਸੀਂ ਮੈਦਾਨ 'ਤੇ ਉਤਰਦੇ ਹੋ ਤਾਂ ਇਨ੍ਹਾਂ ਚੀਜ਼ਾਂ ਬਾਰੇ ਨਹੀਂ ਸੋਚਦੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।