PKL : ਪਟਨਾ ਪਾਈਰੇਟਸ ਨੇ ਪੁਣੇਰੀ ਪਲਟਨ ਨੂੰ ਹਰਾਇਆ

Wednesday, Dec 29, 2021 - 12:26 AM (IST)

PKL : ਪਟਨਾ ਪਾਈਰੇਟਸ ਨੇ ਪੁਣੇਰੀ ਪਲਟਨ ਨੂੰ ਹਰਾਇਆ

ਬੈਂਗਲੁਰੂ- ਤਿੰਨ ਵਾਰ ਦੇ ਚੈਂਪੀਅਨ ਪਟਨਾ ਪਾਈਰੇਟਸ ਨੇ ਮੰਗਲਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ 8ਵੇਂ ਸੈਸ਼ਨ ਦੇ ਮੁਕਾਬਲੇ ਵਿਚ ਪੁਣੇਰੀ ਪਲਟਨ ਨੂੰ ਆਸਾਨੀ ਨਾਲ 38-26 ਨਾਲ ਹਰਾ ਦਿੱਤਾ। ਸਚਿਨ ਨੇ ਪਟਨਾ ਪਾਈਰੇਟਸ ਵਲੋਂ ਸੁਪਰ 10(10ਅੰਕ) ਬਣਾਇਆ ਤੇ ਟੀਮ ਦੀ ਸੁਨੀਲ (ਚਾਰ ਅੰਕ), ਮੁਹੰਮਦਰੇਜਾ ਚਿਯਾਨੇਹ (ਤਿੰਨ ਅੰਕ) ਤੇ ਸਜਿਨ ਸੀ (ਤਿੰਨ ਅੰਕ) ਦੀ ਡਿਫੈਂਸ ਤਿਕੜੀ ਨੇ ਉਸਦਾ ਵਧੀਆ ਸਾਥ ਦਿੱਤਾ।

ਇਹ ਖ਼ਬਰ ਪੜ੍ਹੋ- ICC ਜਨਵਰੀ 'ਚ ਕਰੇਗਾ 2021 ਪੁਰਸਕਾਰਾਂ ਦਾ ਐਲਾਨ

PunjabKesari


ਨੌਜਵਾਨ ਖਿਡਾਰੀਆਂ ਦੇ ਵਧੀਆ ਪ੍ਰਦਰਸ਼ਨ ਦੇ ਬਾਵਜੂਦ ਵਧੀਆ ਰੇਡਰ ਦੀ ਘਾਟ ਪੁਣੇਰੀ ਪਲਟਨ ਦੇ ਲਈ ਚਿੰਤਾ ਦੀ ਗੱਲ ਹੈ, ਜਿਸ ਨੂੰ ਤਿੰਨ ਮੈਚਾਂ ਵਿਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਸਾਰਿਆਂ ਦੀਆਂ ਨਜ਼ਰ ਪੁਣੇ ਦੇ ਸਟਾਰ ਰਾਹਲੁ ਚੌਧਰੀ 'ਤੇ ਸੀ ਪਰ ਕੋਚ ਅਨੂਪ ਕੁਮਾਰ ਨੇ ਪਹਿਲੇ ਹਾਫ ਵਿਚ ਹੀ ਉਸਦੀ ਜਗ੍ਹਾ ਮੋਹਿਤ ਗੋਇਤ ਨੂੰ ਉਤਾਰ ਦਿੱਤਾ। ਪਟਨਾ ਦੀ ਟੀਮ 'ਤੇ ਹਾਫ ਟਾਈਮ ਤੋਂ 6 ਮਿੰਟ ਪਹਿਲਾਂ ਆਲ ਆਊਟ ਦਾ ਖਤਰਾ ਮੰਡਰਾ ਰਿਹਾ ਸੀ ਪਰ ਸਜਿਨ ਨੇ ਸੁਪਰ ਟੈਕਲ ਦੇ ਨਾਲ ਟੀਮ ਨੂੰ ਲੈਅ ਵਾਪਸ ਦਿਆਈ। ਪਟਨਾ ਦੀ ਟੀਮ ਹਾਫ ਟਾਈਮ ਤੱਕ ਸਕੋਰ 14-14 ਕਰਨ ਵਿਚ ਸਫਲ ਰਹੀ। ਦੂਜੇ ਹਾਫ ਵਿਚ ਪਟਨਾ ਦੀ ਟੀਮ ਨੇ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦਰਜ ਕੀਤੀ।

ਇਹ ਖ਼ਬਰ ਪੜ੍ਹੋ-  ਜਨਵਰੀ 2022 'ਚ ਸ਼੍ਰੀਲੰਕਾ ਦਾ ਦੌਰਾ ਕਰੇਗਾ ਜ਼ਿੰਬਾਬਵੇ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News