ਧਰਮਸ਼ਾਲਾ ਕ੍ਰਿਕਟ ਸਟੇਡੀਅਮ ''ਚੋਂ ਵੀ ਹਟਾਈਆਂ ਗਈਆਂ 13 ਪਾਕਿ ਖਿਡਾਰੀਆਂ ਦੀਆਂ ਤਸਵੀਰਾਂ

Wednesday, Feb 20, 2019 - 12:52 PM (IST)

ਧਰਮਸ਼ਾਲਾ ਕ੍ਰਿਕਟ ਸਟੇਡੀਅਮ ''ਚੋਂ ਵੀ ਹਟਾਈਆਂ ਗਈਆਂ 13 ਪਾਕਿ ਖਿਡਾਰੀਆਂ ਦੀਆਂ ਤਸਵੀਰਾਂ

ਧਰਮਸ਼ਾਲਾ : ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਵਿਚ ਸੂਬਾ ਕ੍ਰਿਕਟ ਸੰਘ ਆਪਣੇ-ਆਪਣੇ ਦਫਤਰਾਂ ਵਿਚੋਂ ਪਾਕਿਸਤਾਨੀ ਖਿਡਾਰੀਆਂ ਦੀਆਂ ਤਸਵੀਰਾਂ ਹਟਾਉਣ ਦਾ ਫੈਸਲਾ ਕੀਤਾ ਹੈ। ਇਸ ਸੂਚੀ ਵਿਚ ਕਰਨਾਟਕ ਸੂਬਾ ਕ੍ਰਿਕਟ ਸੰਘ (ਕੇ. ਐੱਸ. ਸੀ. ਏ.) ਅਤੇ ਹਿਮਾਚਲ ਪ੍ਰਦੇਸ਼ ਕ੍ਰਿਕ ਸੰਘ (ਐੱਚ. ਪੀ. ਸੀ. ਏ.) ਨੇ ਨਾਂ ਵੀ ਜੁੜ ਗਏ ਹਨ। ਪੁਲਵਾਮਾ ਵਿਚ 14 ਫਰਵਰੀ ਨੂੰ ਅੱਤਵਾਦੀ ਹਮਲਾ ਹੋਇਆ ਸੀ, ਜਿਸ ਵਿਚ ਸੀ. ਆਰ. ਪੀ. ਐੱਫ. ਦੇ 40 ਜਵਾਨ ਸ਼ਹੀਦ ਹੋ ਗਏ ਸੀ। ਇਸ ਹਮਲੇ ਤੋਂ ਬਾਅਦ ਹੀ ਪੂਰੇ ਦੇਸ਼ ਵਿਚ ਗੁੱਸੇ ਦਾ ਮਾਹੌਲ ਹੈ।

PunjabKesari

ਐੱਚ. ਪੀ. ਸੀ. ਏ. ਨੇ ਆਪਣੇ ਧਰਮਸ਼ਾਲਾ ਵਿਖੇ ਸਟੇਡੀਅਮ 'ਚੋਂ 13 ਪਾਕਿਸਤਾਨੀ ਖਿਡਾਰੀਆਂ ਦੀਆਂ ਤਸਵੀਰਾਂ ਹਟਾ ਲਈਆਂ ਗਈਆਂ ਹਨ। ਐਚ. ਪੀ. ਸੀ. ਏ. ਸਟੇਡੀਅਮ ਮੈਨੇਜਰ ਕਰਨਲ ਐੱਚ. ਐੱਸ. ਮਨਹਾਸ ਨੇ ਪੱਤਰਕਾਰਾਂ ਨੂੰ ਕਿਹਾ, ''ਅਸੀਂ ਪੁਲਵਾਮਾ ਵਿਚ ਸ਼ਹੀਦ ਹੋਏ ਸੀ. ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਐੱਚ. ਪੀ. ਸੀ. ਏ. ਸਟੇਡੀਅਮ 'ਚੋਂ ਸਾਰੇ ਪਾਕਿਸਤਾਨੀ ਖਿਡਾਰੀਆਂ ਦੀਆਂ ਤਸਵੀਰਾਂ ਹਟਾ ਦਿੱਤੀਆਂ ਗਈਆਂ ਹਨ।

PunjabKesari

ਜਿਨ੍ਹਾਂ ਦੀਆਂ ਤਸਵੀਰਾਂ ਹਟਾਈਆਂ ਗਈਆਂ ਉਨ੍ਹਾਂ ਵਿਚ ਸ਼ਾਹਿਦ ਅਫਰੀਦੀ, ਸ਼ੋਇਬ ਅਖਤਰ ਅਤੇ ਜਾਵੇਦ ਮਿਆਂਦਾਦ ਦੇ ਨਾਂ ਸ਼ਾਮਲ ਹਨ। ਐੱਚ. ਪੀ. ਸੀ. ਏ. ਸਟੇਡੀਅਮ ਪ੍ਰਦੇਸ਼ ਦੀ ਰਾਜਧਾਨੀ ਤੋਂ 250 ਕਿਲੋਮੀਟਰ ਦੂਰ ਸਥਿਤ ਹੈ ਜੋ 2005 ਵਿਚ ਹੋਂਦ 'ਚ ਆਇਆ ਸੀ। ਇਸ ਸਟੇਡੀਅਮ ਵਿਚ ਉਸ ਦੌਰਾਨ ਭਾਰਤੀ ਬੋਰਡ ਪ੍ਰਧਾਨ ਇਲੈਵਨ ਅਤੇ ਪਾਕਿਸਤਾਨ ਟੀਮ ਵਿਚਾਲੇ ਅਭਿਆਸ ਮੈਚ ਦਾ ਆਯੋਜਨ ਕੀਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਜੋ ਤਸਵੀਰਾਂ ਸੀ, ਉਸ ਵਿਚ ਜ਼ਿਆਦਾਤਰ ਉਸੇ ਅਭਿਆਸ ਮੈਚ ਦੀਆਂ ਸੀ। ਕ੍ਰਿਕਟ ਕਲੱਬ ਆਫ ਇੰਡੀਆ (ਸੀ. ਸੀ. ਆਈ.), ਪੰਜਾਬ ਕ੍ਰਿਕਟ ਸੰਘ (ਪੀ. ਸੀ. ਏ.), ਰਾਜਸਥਾਨ ਕ੍ਰਿਕਟ ਸੰਘ (ਆਰ. ਸੀ. ਏ.) ਅਤੇ ਦਿੱਲੀ ਅਤੇ ਜਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਨੇ ਵੀ ਆਪਣੇ-ਆਪਣੇ ਦਫਤਰਾਂ 'ਚੋਂ ਪਾਕਿਸਤਾਨੀ ਖਿਡਾਰੀਆਂ ਦੀਆਂ ਤਸਵੀਰਾਂ ਹਟਾ ਲਈਆਂ ਹਨ।


Related News