PGA ਪ੍ਰਤੀਯੋਗਿਤਾ ਤੋਂ ਪਹਿਲਾਂ ਕੋਵਿਡ ਨਾਲ ਇਨਫ਼ੈਕਟਿਡ ਪਾਏ ਗਏ ਦੋ ਗੋਲਫ਼ਰ

Thursday, Jul 15, 2021 - 01:00 PM (IST)

PGA ਪ੍ਰਤੀਯੋਗਿਤਾ ਤੋਂ ਪਹਿਲਾਂ ਕੋਵਿਡ ਨਾਲ ਇਨਫ਼ੈਕਟਿਡ ਪਾਏ ਗਏ ਦੋ ਗੋਲਫ਼ਰ

ਨਿਕਲਸਵਿਲੇ (ਅਮਰੀਕਾ)— ਟੇਟ ਪਰੂਡੀ ਤੇ ਕ੍ਰਿਸ ਕਾਊਚ ਕੋਵਿਡ-19 ਟੈਸਟ ’ਚ ਪਾਜ਼ੇਟਿਵ ਪਾਏ ਜਾਣ ਕਾਰਨ ਪੀ. ਜੀ. ਏ. ਟੂਰ ਦੀ ਪ੍ਰਤੀਯੋਗਿਤਾ ਬਾਰਬਾਸੋਲ ਗੋਲਫ਼ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਏ। ਇਸ ਤਰ੍ਹਾਂ ਨਾਲ ਪਿਛਲੇ 12 ਦਿਨਾਂ ’ਚ ਚਾਰ ਗੋਲਫ਼ਰਾਂ ਨੂੰ ਇਸ ਵਾਇਰਸ ਨਾਲ ਇਨਫ਼ੈਕਟਿਡ ਪਾਇਆ ਗਿਆ ਹੈ। ਬਾਰਬਾਸੋਲ ਚੈਂਪੀਅਨਸ਼ਿਪ ਅਪ੍ਰੈਲ ’ਚ ਵਲਸਪਾਰ ਚੈਂਪੀਅਨਸ਼ਿਪ ਦੇ ਬਾਅਦ ਪਹਿਲੀ ਅਜਿਹੀ ਪ੍ਰਤੀਯੋਗਿਤਾ ਹੋਵੇਗੀ ਜਿਸ ’ਚ ਇੰਨੇ ਖਿਡਾਰੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ।

ਪਰੂਡੀ ਤੇ ਕਾਊਚ ਦੀ ਜਗ੍ਹਾ ਐਰਿਕ ਐਕਸਲੀ ਤੇ ਸਿਮਲੀ ਕਾਫਮੈਨ ਨੂੰ ਇਸ ਚੈਂਪੀਅਨਸ਼ਿਪ ’ਚ ਖੇਡਣ ਦਾ ਮੌਕਾ ਦਿੱਤਾ ਗਿਆ ਹੈ। ਇਨ੍ਹਾਂ ਦੋਵਾਂ ਤੋਂ ਪਹਿਲਾਂ ਜਾਕ ਜਾਨਸਨ ਦਾ ਕੋਵਿਡ-19 ਟੈਸਟ ਪਾਜ਼ੇਟਿਵ ਪਾਇਆ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਬਿ੍ਰਟਿਸ਼ ਓਪਨ ਤੋਂ ਹਟਣਾ ਪਿਆ। ਹਿਦੇਕੀ ਮਾਤਸੁਯਾਮਾ ਦਾ ਰਾਕੇਟ ਮਾਰਟਿਜ ਕਲਾਸਿਕ ਦੇ ਪਹਿਲੇ ਦੌਰ ਦੇ ਬਾਅਦ ਟੈਸਟ ਪਾਜ਼ੇਟਿਵ ਆਇਆ ਸੀ। ਉਹ ਵੀ ਬਾਅਦ ’ਚ ਬਿ੍ਰਟਿਸ਼ ਓਪਨ ਤੋਂ ਹਟ ਗਏ ਸਨ।


author

Tarsem Singh

Content Editor

Related News