ਪੀਟਰ ਵਿਲਸਨ ਨੇ ਭਾਰਤੀ ਨਿਸ਼ਾਨੇਬਾਜ਼ੀ ਕੋਚ ਅਹੁਦੇ ਲਈ ਕੀਤਾ ਅਪਲਾਈ
Sunday, Aug 18, 2024 - 11:13 AM (IST)

ਨਵੀਂ ਦਿੱਲੀ–ਗ੍ਰੇਟ ਬ੍ਰਿਟੇਨ ਦੇ ਮਹਾਨ ਡਬਲ ਟ੍ਰੈਪ ਨਿਸ਼ਾਨੇਬਾਜ਼ ਪੀਟਰ ਵਿਲਸਨ ਨੇ ਭਾਰਤੀ ਟੀਮ ਨੂੰ ਕੋਚਿੰਗ ਦੇਣ ਵਿਚ ਦਿਲਚਸਪੀ ਦਿਖਾਈ ਹੈ ਤੇ ਉਸਦਾ ਟੀਚਾ 2028 ਲਾਸ ਏਂਜਲਸ ਖੇਡਾਂ ਲਈ ਨਿਸ਼ਾਨੇਬਾਜ਼ਾਂ ਨੂੰ ਟ੍ਰੇਂਡ ਕਰਨਾ ਹੈ। ਲੰਡਨ ਓਲੰਪਿਕ 2012 ਵਿਚ ਸਭ ਤੋਂ ਘੱਟ ਉਮਰ ਵਿਚ ਡਬਲ ਟ੍ਰੈਪ ਸੋਨ ਤਮਗਾ ਜੇਤੂ ਬਣੇ ਵਿਲਸਨ ਦੀ ਦੇਖ-ਰੇਖ ਵਿਚ ਹਾਲ ਹੀ ਵਿਚ ਪੈਰਿਸ ਓਲੰਪਿਕ ਵਿਚ ਗ੍ਰੇਟ ਬ੍ਰਿਟੇਨ ਦੇ ਨਾਥਨ ਹੇਲਸ ਨੇ ਚੋਟੀ ਦਾ ਸਥਾਨ ਹਾਸਲ ਕਰਕੇ ਇਸ ਪ੍ਰਤੀਯੋਗਿਤਾ ਵਿਚ ਆਪਣੇ ਦੇਸ਼ ਦੇ 12 ਸਾਲ ਦੇ ਤਮਗੇ ਦੇ ਸੋਕੇ ਨੂੰ ਖਤਮ ਕੀਤਾ ਸੀ।
ਇਸ 37 ਸਾਲਾ ਨਿਸ਼ਾਨੇਬਾਜ਼ ਦੇ ਨਾਂ ਡਬਲ ਟ੍ਰੈਪ ਵਿਚ ਵਿਸ਼ਵ ਰਿਕਾਰਡ ਹੈ। ਉਹ ਕ੍ਰਿਕਟਰ ਬਣਨਾ ਚਾਹੁੰਦਾ ਸੀ ਪਰ ਸਨੋ ਬੋਰਡਿੰਗ ਹਾਦਸੇ ਤੋਂ ਬਾਅਦ ਉਸ ਨੇ ਨਿਸ਼ਾਨੇਬਾਜ਼ੀ ਸ਼ੁਰੂ ਕਰ ਦਿੱਤੀ।