ਰਾਸ਼ਟਰੀ ਨਿਸ਼ਾਨੇਬਾਜ਼ੀ : ਲਕਸ਼ਿਤਾ ਅਤੇ ਸ਼੍ਰਵਣ ਨੂੰ ਏਅਰ ਪਿਸਟਲ ਮਿਕਸਡ ਡਬਲ ਮੁਕਾਬਲੇ ’ਚ ਸੋਨ ਤਮਗਾ

Saturday, Dec 20, 2025 - 01:26 PM (IST)

ਰਾਸ਼ਟਰੀ ਨਿਸ਼ਾਨੇਬਾਜ਼ੀ : ਲਕਸ਼ਿਤਾ ਅਤੇ ਸ਼੍ਰਵਣ ਨੂੰ ਏਅਰ ਪਿਸਟਲ ਮਿਕਸਡ ਡਬਲ ਮੁਕਾਬਲੇ ’ਚ ਸੋਨ ਤਮਗਾ

ਨਵੀਂ ਦਿੱਲੀ- ਫੌਜ ਦੀ ਲਕਸ਼ਿਤਾ ਬਿਸ਼ਨੋਈ ਅਤੇ ਸ਼੍ਰਵਣ ਕੁਮਾਰ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਨੀਵਾਰ ਨੂੰ ਇਥੇ ਹਰਿਆਣਾ ਦੀ ਸਰੂਚੀ ਸਿੰਘ ਅਤੇ ਸਮਰਾਟ ਰਾਣਾ ਦੀ ਜੋੜੀ ਨੂੰ ਹਰਾ ਕੇ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ’ਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਦਾ ਸੋਨ ਤਮਗਾ ਜਿੱਤ ਲਿਆ।
ਲਕਸ਼ਿਤਾ ਤੇ ਸ਼੍ਰਵਣ ਨੇ ਭਾਰਤੀ ਟੀਮ ਦੇ ਰੈਗੂਲਰ ਨਿਸ਼ਾਨੇਬਾਜ਼ਾਂ ਨੂੰ 16-10 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਲਕਸ਼ਿਤਾ (290) ਅਤੇ ਸ਼੍ਰਵਣ (292) ਨੇ ਕੁੱਲ 582 ਅੰਕ ਹਾਸਲ ਕਰ ਕੇ ਹਰਿਆਣਾ ਦੀ ਜੋੜੀ ਨਾਲ ਸੋਨ ਮੈਚ ਲਈ ਕੁਆਲੀਫਾਈ ਕੀਤਾ, ਜਿਸ ਨੇ ਵੀ 582 ਦਾ ਬਰਾਬਰ ਸਕੋਰ ਬਣਾਇਆ ਸੀ।


author

Tarsem Singh

Content Editor

Related News