ਵਿਜੇ-ਰਾਹੁਲ ਦੀ ਜੋੜੀ ਪਰਥ ਟੈਸਟ ''ਚ ਵੀ ਹੋਈ ਫੇਲ
Saturday, Dec 15, 2018 - 12:21 PM (IST)

ਨਵੀਂ ਦਿੱਲੀ— ਟੀਮ ਇੰਡੀਆ ਦੀ ਓਪਨਿੰਗ ਜੋੜੀ ਕੇ.ਐੱਲ. ਰਾਹੁਲ ਅਤੇ ਮੁਰਲੀ ਵਿਜੇ ਨੇ ਇਕ ਵਾਰ ਫਿਰ ਤੋਂ ਨਿਰਾਸ਼ ਕੀਤਾ। ਪਰਥ ਟੈਸਟ ਦੀ ਪਹਿਲੀ ਪਾਰੀ 'ਚ ਵਿਜੇ ਜਿੱਥੇ 0 'ਤੇ ਆਊਟ ਹੋਏ ਤਾਂ ਰਾਹੁਲ 2 ਦੌੜਾਂ ਬਣਾ ਕੇ ਆਊਟ ਹੋਏ। ਦੋਵੇਂ ਹੀ ਬੋਲਡ ਆਊਟ ਹੋਏ। ਵਿਜੇ ਨੂੰ ਸਟਾਰਕ ਨੇ ਆਊਟ ਕੀਤਾ ਅਤੇ ਰਾਹੁਲ ਨੂੰ ਹੇਜਲਵੁੱਡ ਨੇ ਆਪਣਾ ਸ਼ਿਕਾਰ ਬਣਾਇਆ। ਐਡੀਲੇਡ ਟੈਸਟ ਦੀ ਦੂਜੀ ਪਾਰੀ 'ਚ ਦੋਵਾਂ ਨੇ 50 ਓਵਰਾਂ ਤੋਂ ਜ਼ਿਆਦਾ ਦੀ ਸਾਂਝੇਦਾਰੀ ਨਿਭਾਈ ਸੀ। ਜੋ 11 ਪਾਰੀਆਂ ਤੋਂ ਬਾਅਦ ਪਹਿਲੀ ਵਾਰ ਇਸ ਜੋੜੀ ਵੱਲੋਂ ਬਣਾਈ ਗਈ ਸੀ। ਪਰ ਭਾਰਤੀ ਓਪਨਿੰਗ ਜੋੜੀ ਦੀ ਅਸਫਲਤਾ ਦਾ ਸਿਲਸਿਲਾ ਖਤਮ ਨਹੀਂ ਹੋਇਆ ਅਤੇ ਪਰਥ ਟੈਸਟ ਦੀ ਪਹਿਲੀ ਪਾਰੀ 'ਚ ਉਹ ਫਿਰ ਤੋਂ ਢੇਰ ਹੋ ਗਏ।
-16 ਸਾਲ ਪੁਰਾਣਾ ਅਣਚਾਹਿਆ ਰਿਕਾਰਡ ਮੌਜੂਦਾ ਓਪਨਿੰਗ ਜੋੜੀ ਦੇ ਨਾਂ
ਇਸਦੇ ਨਾਲ ਹੀ ਭਾਰਤੀ ਓਪਨਿੰਗ ਜੋੜੀ ਨੇ ਐੱਸ.ਈ.ਐੱਨ.ਏ. ( ਦਿ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ) ਦੇਸ਼ਾਂ 'ਚ ਇਕ ਕੈਲੇਂਡਰ ਈਅਰ 'ਚ ਸਭ ਤੋਂ ਖਰਾਬ ਔਸਤ ਨਾਲ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਘੱਟ ਤੋਂ ਘੱਟ 15 ਪਾਰੀਆਂ ਦੀ ਗੱਲ ਕਰੀਏ ਤਾਂ ਇਸ ਸਾਲ ਭਾਰਤੀ ਓਪਨਰਾਂ ਨੇ 18.71 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਭਾਰਤੀ ਓਪਨਰਾਂ ਦਾ ਅਜਿਹਾ ਔਸਤ ਇਨ੍ਹਾਂ ਦੇਸ਼ਾਂ 'ਚ 2002 'ਚ ਰਿਹਾ ਸੀ। ਇਸ ਸਾਲ ਉਨ੍ਹਾਂ ਨੇ 21.05 ਦੀ ਔਸਤ ਨਾਲ ਦੌੜਾਂ ਬਣਾਈਆਂ ਸਨ। ਹੁਣ ਇਹ ਅਣਚਾਹਿਆ ਰਿਕਾਰਡ ਮੌਜੂਦਾ ਭਾਰਤੀ ਓਪਨਰਾਂ ਨੇ ਆਪਣੇ ਨਾਂ ਕਰ ਲਿਆ ਹੈ।
ਗੌਰ ਕਰਨ ਵਾਲੀ ਗੱਲ ਹੈ ਕਿ 2017 ਫਰਵਰੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਭਾਰਤੀ ਓਪਨਰ ਬੋਲਡ ਹੋ ਕੇ ਆਊਟ ਹੋਏ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਆਸਟ੍ਰੇਲੀਆ ਤੋਂ ਪਹਿਲੀ ਪਾਰੀ ਦੇ ਆਧਾਰ 'ਤੇ ਅਜੇ ਵੀ 320 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਪਰਥ ਟੈਸਟ ਦੀ ਪਹਿਲੀ ਪਾਰੀ 'ਚ ਆਸਟ੍ਰੇਲੀਆ 326 ਦੌੜਾਂ 'ਤੇ ਸਿਮਟ ਗਈ। ਭਾਰਤ ਵੱਲੋਂ ਇਸ਼ਾਂਤ ਸ਼ਰਮਾ ਨੇ ਸਭ ਤੋਂ ਜ਼ਿਆਦਾ 4, ਬੁਮਰਾਹ, ਉਮੇਸ਼ ਅਤੇ ਬਿਹਾਰੀ ਨੇ 2-2 ਵਿਕਟਾਂ ਲਈਆਂ। ਉਥੇ ਆਸਟ੍ਰੇਲੀਆ ਵੱਲੋਂ ਹੈਰਿਸ ਨੇ 70, ਫਿੰਚ ਨੇ 50, ਹੈੱਡ ਨੇ 58, ਮਾਰਸ਼ ਨੇ 45 ਅਤੇ ਪੈਨ ਨੇ 38 ਦੌੜਾਂ ਬਣਾਈਆਂ।