ਮਾਲਿਆ ਨੇ RCB ਦਾ ਉਡਾਇਆ ਮਜ਼ਾਕ, ਲੋਕਾਂ ਨੇ ਕਿਹਾ ''ਪਹਿਲਾਂ ਬੈਂਕ ਦਾ ਲੋਨ ਵਾਪਸ ਕਰੋ''

02/15/2020 2:18:00 PM

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2020 ਦੇ ਆਗਾਮੀ ਸੈਸ਼ਨ ਦੀ ਹਰ ਕ੍ਰਿਕਟ ਪ੍ਰਸ਼ੰਸਕ ਨੂੰ ਬੇਸਬਰੀ ਨਾਲ ਉਡੀਕ ਹੈ। ਜਿੱਥੇ ਹਰ ਟੀਮ ਇਸ ਟੂਰਨਾਮੈਂਟ ਨੂੰ ਜਿੱਤਣ ਲਈ ਤਿਆਰੀ 'ਚ ਰੁੱਝੀ ਹੈ ਉੱਥੇ ਹੀ ਕੁਝ ਟੀਮਾਂ ਆਪਣੀਆਂ ਟੀਮਾਂ 'ਚ ਵੱਡੇ ਬਦਲਾਅ ਕਰ ਰਹੀਆਂ ਹਨ। ਵੱਡੇ-ਵੱਡੇ ਸਟਾਰ ਕ੍ਰਿਕਟਰਾਂ ਨਾਲ ਭਰੀ ਫ੍ਰੈਂਚਾਈਜ਼ੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਅਜੇ ਤਕ ਕੋਈ ਵੀ ਟੂਰਨਾਮੈਂਟ ਜਿੱਤਣ 'ਚ ਸਫਲ ਨਹੀਂ ਹੋ ਸਕੀ ਹੈ। ਆਰ. ਸੀ. ਬੀ. ਦੀ ਕਪਤਾਨੀ ਵਿਰਾਟ ਕੋਹਲੀ ਦੇ ਹੱਥ ਵਿਚ ਹੈ। ਇਸ ਤੋਂ ਇਲਾਵਾ ਪਿਛਲੇ ਸਾਲ ਉਸ ਦੀ ਟੀਮ ਵਿਚ ਧਾਕੜ ਬੱਲੇਬਾਜ਼ ਏ. ਬੀ. ਡਿਵੀਲੀਅਰਜ਼ ਅਤੇ ਮੋਈਨ ਅਲੀ ਵਰਗੇ ਧਾਕੜ ਬੱਲੇਬਾਜ਼ ਖੇਡੇ ਹਨ।

ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਹਾਲ ਹੀ 'ਚ ਆਪਣਾ ਲੋਗੋ ਬਦਲ ਦਿੱਤਾ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਫੈਸਲਾ ਉਸ ਨੇ ਪਹਿਲੀ ਵਾਰ ਨਹੀਂ ਕੀਤਾ ਸਗੋਂ ਚੌਥੀ ਵਾਰ ਕੀਤਾ ਹੈ। ਜਿਸ ਕਾਰਨ ਹੁਣ ਟੀਮ ਦੇ ਸਾਬਕਾ ਮਾਲਕ ਵਿਜੇ ਮਾਲਿਆ ਦਾ ਮਜ਼ਾਕ ਉਡਾਇਆ ਹੈ।

ਲੋਕਾਂ ਨੇ ਲਿਆ ਲੰਮੇ ਹੱਥੀ
PunjabKesari

ਆਈ. ਪੀ. ਐੱਲ. 2020 ਸ਼ੁਰੂ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਟੀਮ ਨੇ ਸੋਸ਼ਲ ਮੀਡੀਆ 'ਤੋ ਪੋਸਟ ਕੀਤਾ ਤਾਂ ਉਸ 'ਤੇ ਪੋਸਟ ਕਰਦਿਆਂ ਵਿਜੇ ਮਾਲਿਆ ਨੇ ਕਿਹਾ ਕਿ 'ਚੰਗੀ ਗੱਲ ਹੈ ਕਿ ਟਰਾਫੀ ਵੀ ਜਿੱਤੋ'। ਵਿਜੇ ਮਾਲਿਆ ਕਾਰਨ ਵੀ ਅਕਸਰ ਬੈਂਗਲੁਰੂ ਦੀ ਟੀਮ ਸੋਸ਼ਲ ਮੀਡੀਆ 'ਤੇ ਟ੍ਰੋਲ ਹੁੰਦੀ ਰਹਿੰਦੀ ਹੈ।

ਹੁਣ ਵੱਡੇ ਬਦਲਾਅ ਨਾਲ ਉਤਰੇਗੀ ਬੈਂਗਲੁਰੂ ਟੀਮ
PunjabKesari

ਸਿਰਫ ਲੋਕਾਂ ਵਿਚੋਂ ਹੀ ਨਹੀਂ ਟੀਮ ਮੈਨੇਜਮੈਂਟ ਵਿਚ ਵੀ ਬੈਂਗਲੁਰੂ ਨੇ ਬਦਲਾਅ ਕੀਤਾ ਹੈ। ਹੁਣ ਮਾਈਕ ਹੇਜ਼ਨ, ਸਾਈਮਨ ਕੈਟਿਚ ਦੇ ਨਾਲ ਉਸ ਨੇ ਮੈਨੇਜਮੈਂਟ ਵਿਚ ਵੀ ਵੱਡਾ ਬਦਲਾਅ ਕੀਤਾ ਹੈ। ਉਸ ਦੇ ਨਾਲ ਹੀ ਖਿਡਾਰੀਆਂ ਵਿਚ ਵੀ ਵੱਡਾ ਬਦਲਾਅ ਹੋਇਆ ਹੈ। ਹੁਣ ਟੀਮ ਦਾ ਹਿੱਸਾ ਐਰੋਨ ਫਿੰਚ ਅਤੇ ਕ੍ਰਿਸ ਮੌਰਿਸ ਬਣ ਗਏ ਹਨ। ਜਦਕਿ ਕੁਝ ਭਾਰਤੀ ਨੌਜਵਾਨ ਖਿਡਾਰੀਆਂ ਨੂੰ ਵੀ ਹੁਣ ਟੀਮ ਦਾ ਹਿੱਸਾ ਬਣਾਇਆ ਗਿਆ ਹੈ।

ਮਾਲਿਆ 'ਤੇ ਹੈ 9000 ਕਰੋੜ ਦੀ ਧੋਖਾਧੜੀ ਦਾ ਦੋਸ਼PunjabKesari
ਦੱਸ ਦਈਏ ਕਿ ਮਾਲਿਆ (64) ਭਾਰਤ ਵਿਚ 9000 ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਇਕ ਕੇਸ 'ਚ ਲੋੜੀਂਦਾ ਹੈ। ਉਸਨੇ ਬੈਂਕਾਂ ਤੋਂ ਲਿਆ ਕਰਜ਼ਾ ਵਾਪਸ ਨਹੀਂ ਕੀਤਾ। ਮਾਲਿਆ ਅਦਾਲਤ ਵਿਚ ਦਾਖਲ ਹੋਇਆ ਅਤੇ ਕਿਹਾ ਕਿ ਉਹ 'ਚੰਗਾ' ਮਹਿਸੂਸ ਹੋ ਰਿਹਾ ਹੈ। ਭਾਰਤ ਸਰਕਾਰ ਵਲੋਂ ਪੇਸ਼ ਹੋ ਰਹੀ ਰਾਜਸ਼ਾਹੀ ਪ੍ਰੌਸੀਕਿਊਸ਼ਨ ਸਰਵਿਸ (ਸੀਪੀਏ) ਮਾਲਿਆ ਦੇ ਵਕੀਲ ਦੁਆਰਾ ਕੀਤੇ ਗਏ ਦਾਅਵੇ ਦਾ ਖੰਡਨ ਕਰਨ ਲਈ ਸਬੂਤ ਹਾਈ ਕੋਰਟ ਲੈ ਕੇ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਚੀਫ ਮੈਜਿਸਟਰੇਟ ਐਮਾ ਅਰਬੂਥਨੋਟ ਨੇ ਇਹ ਗਲਤ ਪਾਇਆ ਕਿ ਮਾਲਿਆ ਦੇ ਵਿਰੁੱਧ ਭਾਰਤ ਵਿਚ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮੁੱਢਲੇ ਕੇਸ ਬਣਦੇ ਹਨ।


Related News