ਇਲਾਜ ਦੇ ਬਾਅਦ ਬਿਹਤਰ ਮਹਿਸੂਸ ਕਰ ਰਿਹਾ ਹਾਂ : ਪੇਲੇ
Saturday, Apr 06, 2019 - 09:37 AM (IST)

ਪੈਰਿਸ— ਮਹਾਨ ਫੁੱਟਬਾਲਰ ਪੇਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੱਥੇ ਬਲੈਡਰ ਇਨਫੈਕਸ਼ਨ ਦੇ ਇਲਾਜ ਦੇ ਬਾਅਦ ਉਹ 'ਕਾਫੀ ਬਿਹਤਰ' ਮਹਿਸੂਸ ਕਰ ਰਹੇ ਹਨ। ਬ੍ਰਾਜ਼ੀਲ ਦੇ 78 ਸਾਲਾ ਇਸ ਸਾਬਕਾ ਖਿਡਾਰੀ ਨੇ ਕਿਹਾ, ''ਐਂਟੀ ਬਾਇਓਟਿਕ ਠੀਕ ਨਾਲ ਕੰਮ ਕਰ ਰਹੇ ਹਨ। ਮੈਂ ਕਾਫੀ ਬਿਹਤਰ ਮਹਿਸੂਸ ਕਰ ਰਿਹਾ ਹਾਂ। ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਬੁੱਧਵਾਰ ਨੂੰ ਇੱਥੇ ਇਕ ਪ੍ਰਚਾਰ ਪ੍ਰੋਗਰਾਮ 'ਚ ਸ਼ਾਮਲ ਹੋਣ ਆਏ ਸਨ ਜਿਸ 'ਚ ਫ੍ਰਾਂਸ ਦੇ ਸਟ੍ਰਾਈਕਰ ਕਾਯਲਿਨ ਐਮਬਾਪੇ ਵੀ ਸ਼ਾਮਲ ਸਨ।