ਬ੍ਰਾਜ਼ੀਲ ਦੇ ਸਟਾਰ ਫੁੱਟਬਲਰ ਪੇਲੇ ਨੂੰ ਹਸਪਤਾਲ ਤੋਂ ਛੁੱਟੀ ਮਿਲੀ

Tuesday, Apr 09, 2019 - 11:38 AM (IST)

ਬ੍ਰਾਜ਼ੀਲ ਦੇ ਸਟਾਰ ਫੁੱਟਬਲਰ ਪੇਲੇ ਨੂੰ ਹਸਪਤਾਲ ਤੋਂ ਛੁੱਟੀ ਮਿਲੀ

ਪੈਰਿਸ— ਮਹਾਨ ਫੁਟਬਾਲਰ ਪੇਲੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਉਹ ਜਲਦੀ ਹੀ ਬ੍ਰਾਜ਼ੀਲ ਵਾਪਸ ਪਰਤਨਗੇ। ਇਸ ਤੋਂ ਪਹਿਲਾਂ ਨੇਮਾਰ ਨੇ ਇੱਥੇ ਉਨ੍ਹਾਂ ਨੂੰ ਹਸਪਤਾਲ 'ਚ ਮੁਲਾਕਾਤ ਕੀਤੀ । ਪੈਰਿਸ ਸੈਂਟ ਜਰਮਨ ਦੇ ਸਟਾਰ ਫੁਟਬਾਲਰ ਨੇ ਇੰਸਟਾਗਰਾਮ 'ਤੇ ਪੇਲੇ ਦੇ ਨਾਲ ਆਪਣੀ ਤਸਵੀਰ ਵੀ ਪਾਈ। ਪੇਲੇ ਨੇ ਬ੍ਰਾਜ਼ੀਲੀ ਸਮਾਚਾਰ ਵੈੱਬਸਾਈਟ ਗਲੋਬੋ ਸਪੋਰਟ 'ਤੇ ਜਾਰੀ ਬਿਆਨ 'ਚ ਕਿਹਾ, ''ਮੈਂ ਤੁਹਡਾ ਸਾਰਿਆਂ ਨੂੰ ਧੰਨਵਾਦ ਦੇਣਾ ਚਾਹੁੰੰਦਾ ਹਾਂ। ਇੱਥੇ ਹਸਪਤਾਲ 'ਚ ਵੀ ਸਾਰਿਆਂ ਨੇ ਮੇਰਾ ਬਹੁਤ ਧਿਆਨ ਰੱਖਿਆ। ਮੈਂ ਜਲਦੀ ਹੀ ਘਰ ਪਰਤਾਂਗਾ। ਤਿੰਨ ਵਾਰ ਦੇ ਵਿਸ਼ਵ ਕੱਪ ਜੇਤੂ ਪੇਲੇ ਨੂੰ ਇਨਫੈਕਸ਼ਨ ਕਾਰਨ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ।


Related News