ਪੀ. ਸੀ. ਬੀ. ਇਸ ਸਾਲ ਏਸ਼ੀਆ ਕੱਪ ਦੇ ਪੱਖ ’ਚ ਨਹੀਂ

Friday, Mar 12, 2021 - 09:51 PM (IST)

ਪੀ. ਸੀ. ਬੀ. ਇਸ ਸਾਲ ਏਸ਼ੀਆ ਕੱਪ ਦੇ ਪੱਖ ’ਚ ਨਹੀਂ

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਅਹਿਸਾਨ ਮਨੀ ਨੇ ਪੀ. ਐੱਸ. ਐੱਲ. (ਪਾਕਿਸਤਾਨ ਸੁਪਰ ਲੀਗ) ਫ੍ਰੈਂਚਾਈਜ਼ੀ ਮਾਲਕਾਂ ਨੂੰ ਜਾਣੂ ਕਰਵਾਇਆ ਹੈ ਕਿ ਉਸ ਦਾ ਬੋਰਡ ਇਸ ਸਾਲ ਏਸ਼ੀਆ ਕੱਪ ਟੀ-20 ਟੂਰਨਾਮੈਂਟ ਦੇ ਆਯੋਜਨ ਦੇ ਪੱਖ ਵਿਚ ਨਹੀਂ ਹੈ। ਪੀ. ਸੀ. ਬੀ. ਦੇ ਇਕ ਸੂਤਰ ਨੇ ਕਿਹਾ ਕਿ ਮਨੀ ਨੇ ਪਾਕਿਸਤਾਨ ਸੁਪਰ ਲੀਗ ਫ੍ਰੈਂਚਾਈਜ਼ੀ ਮਾਲਕਾਂ ਨੂੰ ਵੀਰਵਾਰ ਨੂੰ ਇਕ ਮੀਟਿੰਗ ਦੌਰਾਨ ਕਿਹਾ ਸੀ ਕਿ ਪੀ. ਐੱਸ. ਐੱਲ. ਦੇ ਛੇਵੇਂ ਸੈਸ਼ਨ ਦੇ ਬਚੇ ਹੋਏ ਮੈਚ ਜੂਨ ਵਿਚ ਪੂਰੇ ਕੀਤੇ ਜਾਣਗੇ।

PunjabKesari

ਇਹ ਖ਼ਬਰ ਪੜ੍ਹੋ- ਮਿਲਾਨ ਨੇ ਮਾਨਚੈਸਟਰ ਯੂਨਾਈਟਿਡ ਨਾਲ ਡਰਾਅ ਖੇਡਿਆ, ਆਰਸਨੈੱਲ ਜਿੱਤਿਆ

PunjabKesari
ਸੂਤਰਾਂ ਨੇ ਦੱਸਿਆ, ‘‘ਮਨੀ ਨੇ ਇਹ ਸਪੱਸ਼ਟ ਕੀਤਾ ਕਿ ਇਸ ਸਾਲ ਟੂਰਨਾਮੈਂਟ ਦੇ ਆਯੋਜਿਤ ਹੋਣ ਦੀਆਂ ਸੰਭਾਵਨਾਵਾਂ ਬਹੁਤ ਘੱਟ ਹਨ। ਇਸ ਵਿਚ ਹਿੱਸਾ ਲੈਣ ਵਾਲੀਆਂ ਟੀਮਾਂ ਦੀਆਂ ਹੋਰ ਪ੍ਰਤੀਬੱਧਤਾਵਾਂ ਦੇ ਕਾਰਣ ਇਸ ਨੂੰ 2023 ਤਕ ਟਾਲ ਦਿੱਤਾ ਜਾਵੇਗਾ।’’ ਪੀ. ਸੀ. ਬੀ. ਮੁਖੀ ਨੇ ਫ੍ਰੈਂਚਾਈਜ਼ੀ ਮਾਲਕਾਂ ਨੂੰ ਕਿਹਾ ਕਿ ਏਸ਼ੀਆ ਕੱਪ ਦੀਆਂ ਨਵੀਆਂ ਮਿਤੀਆਂ ਦਾ ਫੈਸਲਾ ਏਸ਼ੀਆ ਕ੍ਰਿਕਟ ਪ੍ਰੀਸ਼ਦ ਦੀ ਅਗਲੀ ਮੀਟਿੰਗ ਵਿਚ ਕੀਤਾ ਜਾਵੇਗਾ। ਪੀ. ਐੱਸ. ਐੱਲ. ਦੌਰਾਨ ਇਸ ਮਹੀਨੇ ਦੀ ਸ਼ੁਰੂਆਤ ਵਿਚ ਖਿਡਾਰੀਆਂ ਤੇ ਅਧਿਕਾਰੀਆਂ ਵਿਚ ਕੋਵਿਡ-19 ਦਾ ਮਾਮਲਾ ਮਿਲਣ ਤੋਂ ਬਾਅਦ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਖ਼ਬਰ ਪੜ੍ਹੋ- ਲਾਹਿੜੀ ਦੀ ਪਲੇਅਰਸ ਚੈਂਪੀਅਨਸ਼ਿਪ ’ਚ ਖਰਾਬ ਸ਼ੁਰੂਆਤ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News