ਇਮਰਾਨ ਨਾਲ ਮੁਲਾਕਾਤ ਕਰਨ ''ਤੇ PCB ਮਿਸਬਾਹ ਤੇ ਹੋਰਨਾਂ ਖਿਡਾਰੀਆਂ ਤੋਂ ਨਾਰਾਜ਼

Sunday, Sep 27, 2020 - 07:21 PM (IST)

ਕਰਾਚੀ– ਪਾਕਿਸਤਾਨ ਦੇ ਮੁੱਖ ਕੋਚ ਤੇ ਮੁੱਖ ਚੋਣਕਾਰ ਮਿਸਬਾਹ ਉਲ ਹੱਕ, ਟੈਸਟ ਕਪਤਾਨ ਅਜ਼ਹਰ ਅਲੀ ਤੇ ਸੀਨੀਅਰ ਬੱਲੇਬਾਜ਼ ਮੁਹੰਮਦ ਹਫੀਜ਼ ਨੇ ਘਰੇਲੂ ਕ੍ਰਿਕਟ ਵਿਚ ਵਿਭਾਗੀ ਟੀਮਾਂ ਨੂੰ ਬਹਾਲ ਕਰਨ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ, ਜਿਹੜੀ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਨਾਗਵਾਰ ਗੁਜ਼ਰੀ।
ਖਿਡਾਰੀਆਂ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਪੀ. ਸੀ. ਬੀ. ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵਸੀਮ ਖਾਨ ਸੋਮਵਾਰ ਨੂੰ ਇਨ੍ਹਾਂ ਖਿਡਾਰੀਆਂ ਨਾਲ ਮਿਲ ਕੇ ਨੀਤੀਗਤ ਫੈਸਲੇ ਵਿਰੁੱਧ ਪ੍ਰਧਾਨ ਮੰਤਰੀ ਨਾਲ ਮਿਲਣ 'ਤੇ ਨਾਰਾਜ਼ਗੀ ਜਤਾਉਣਗੇ। ਮਿਸਬਾਹ, ਅਜ਼ਹਰ ਤੇ ਹਫੀਜ਼ ਨੇ ਵਿਭਾਗੀ ਟੀਮਾਂ ਦੇ ਖਤਮ ਹੋਣ ਤੋਂ ਬਾਅਦ ਦੇਸ਼ ਭਰ ਦੇ ਕ੍ਰਿਕਟਰਾਂ ਨੂੰ ਹੋਣ ਵਾਲੀਆਂ ਸਮੱਿਸਆਵਾਂ 'ਤੇ ਚਰਚਾ ਕਰਨ ਲਈ ਇਮਰਾਨ ਨੂੰ ਸਮਾਂ ਦੇਣ ਦੀ ਬੇਨਤੀ ਕੀਤੀ ਸੀ, ਜਿਸ ਤੋਂ ਬਾਅਦ ਇਸ ਮਹੀਨੇ ਦੀ ਸ਼ੁਰੂਆਤ ਵਿਚ ਉਨ੍ਹਾਂ ਨੂੰ ਮੁਲਾਕਾਤ ਲਈ ਬੁਲਾਇਆ ਗਿਆ ਸੀ। ਇਸ ਮੀਟਿੰਗ ਵਿਚ ਪੀ. ਸੀ. ਬੀ. ਦੇ ਪ੍ਰਧਾਨ ਅਹਿਸਾਨ ਮਨੀ, ਸੀ. ਈ. ਵਸੀਮ ਖਾਨ ਵੀ ਹਾਜ਼ਰ ਸਨ। ਇਸ ਵਿਚ ਇਮਰਾਨ ਨੇ ਕੋਚਾਂ ਤੇ ਖਿਡਾਰੀਆਂ ਦੀਆਂ ਚਿੰਤਾਵਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ 6 ਸੂਬਾਈ ਟੀਮਾਂ ਦੀ ਪਹਿਲੀ ਸ਼੍ਰੇਣੀ ਦੀ ਨਵੀਂ ਪ੍ਰਣਾਲੀ ਜਾਰੀ ਰਹੇਗੀ ਤੇ ਕਿਸੇ ਨਤੀਜੇ 'ਤੇ ਪਹੁੰਚਣ ਤੋਂ ਪਹਿਲਾਂ ਉਸ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਮਨੀ ਤੇ ਵਸੀਮ ਬੋਰਡ ਦੇ ਨੀਤੀਗਤ ਫੈਸਲੇ ਨੂੰ ਪ੍ਰਧਾਨ ਮੰਤਰੀ ਤਕ ਲਿਜਾਣ ਤੋਂ ਖੁਸ਼ ਨਹੀਂ ਹਨ।
 


Gurdeep Singh

Content Editor

Related News