ਪਾਇਲ ਘੋਸ਼ ਦਾ ਇਰਫਾਨ ਪਠਾਨ 'ਤੇ ਨਿਸ਼ਾਨਾ, 'ਕ੍ਰਿਕਟਰ ਦੋਸਤ ਨੇ ਕਿਹਾ ਮੁਸਲਮਾਨ ਭਗਵਾਨ ਨਹੀਂ ਹੋ ਸਕਦਾ'

Friday, Oct 30, 2020 - 12:53 PM (IST)

ਪਾਇਲ ਘੋਸ਼ ਦਾ ਇਰਫਾਨ ਪਠਾਨ 'ਤੇ ਨਿਸ਼ਾਨਾ, 'ਕ੍ਰਿਕਟਰ ਦੋਸਤ ਨੇ ਕਿਹਾ ਮੁਸਲਮਾਨ ਭਗਵਾਨ ਨਹੀਂ ਹੋ ਸਕਦਾ'

ਨਵੀਂ ਦਿੱਲੀ : ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਇਰਫਾਨ ਪਠਾਨ ਇਨ੍ਹੀਂ ਦਿਨੀਂ ਆਈ.ਪੀ.ਐਲ. 2020 ਦੀ ਹਿੰਦੀ ਕਮੈਂਟਰੀ ਵਿਚ ਰੁੱਝੇ ਹੋਏ ਹਨ। ਇਰਫਾਨ ਪਠਾਨ  ਰੋਜ਼ਾਨਾ ਹਰ ਮੈਚ ਦੀ ਹਿੰਦੀ ਕਮੈਂਟਰੀ ਕਰਦੇ ਹਨ ਪਰ ਇਸ ਦੌਰਾਨ ਉਨ੍ਹਾਂ ਦੀ ਇਕ ਕਥਿਤ ਦੋਸਤ ਉਨ੍ਹਾਂ ਖ਼ਿਲਾਫ਼ ਲਗਾਤਾਰ ਬਿਆਨਬਾਜ਼ੀ ਕਰ ਰਹੀ ਹੈ। ਗੱਲ ਹੋ ਰਹੀ ਹੈ ਅਦਾਕਾਰਾ ਪਾਇਲ ਘੋਸ਼ ਦੀ ਜਿਨ੍ਹਾਂ ਨੇ ਹਾਲ ਹੀ ਵਿਚ ਇਰਫਾਨ ਪਠਾਨ ਦਾ ਨਾਮ ਅਨੁਰਾਗ ਕਸ਼ਯਪ ਮਾਮਲੇ ਵਿਚ ਲਿਆ ਸੀ ਅਤੇ ਹੁਣ ਉਨ੍ਹਾਂ ਨੇ ਇਕ ਹੋਰ ਟਵੀਟ ਕਰਕੇ ਇਸ਼ਾਰਿਆਂ ਹੀ ਇਸ਼ਾਰਿਆਂ ਵਿਚ ਇਰਫਾਨ ਪਠਾਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਪਾਇਲ ਘੋਸ਼ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ, ਜੈੱਫ ਬੇਜੋਸ ਸਮੇਤ ਦੁਨੀਆ ਦੇ ਚੋਟੀ ਦੇ 10 ਅਮੀਰਾਂ ਨੂੰ ਇਕ ਹੀ ਦਿਨ 'ਚ 34 ਅਰਬ ਡਾਲਰ ਦਾ ਝਟਕਾ

PunjabKesari

ਪਾਇਲ ਘੋਸ਼ ਨੇ ਇਰਫਾਨ ਪਠਾਨ ਦਾ ਨਾਮ ਨਾ ਲੈਂਦੇ ਹੋਏ ਇਕ ਟਵੀਟ ਕੀਤਾ, ਜਿਸ ਵਿਚ ਉਨ੍ਹਾਂ ਲਿਖਿਆ, 'ਮੇਰਾ ਇਕ ਅਜੀਜ ਦੋਸਤ ਸੀ, ਜੋ ਕਿ ਕ੍ਰਿਕਟਰ ਸੀ। ਉਸ ਨੇ ਅਤੇ ਉਸ ਦੇ ਭਰਾ (ਉਹ ਵੀ ਕ੍ਰਿਕਟਰ ਹੈ) ਦੇ ਸਾਲੇ ਨੇ ਮੇਰੇ ਘਰ ਡਿਨਰ ਕੀਤਾ ਅਤੇ ਉਹ ਪਲੇਟ ਰੱਖਣ ਜਾ ਰਹੇ ਸਨ ਤਾਂ ਮੈਂ ਕਿਹਾ - 'ਮੈਂ ਰੱਖ ਦਵਾਂਗੀ ਮਹਿਮਾਨ ਭਗਵਾਨ ਹੁੰਦਾ ਹੈ।'  ਮੇਰੇ ਦੋਸਤ ਨੇ ਜਵਾਬ ਦਿੱਤਾ ਕੋਈ ਮੁਸਲਮਾਨ ਭਗਵਾਨ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ: ਤਿਉਹਾਰੀ ਸੀਜ਼ਨ 'ਚ ਸੋਨੇ ਦੀਆਂ ਕੀਮਤਾਂ 'ਚ ਉਥਲ-ਪੁਥਲ ਜ਼ਾਰੀ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਦੱਸ ਦੇਈਏ ਪਾਇਲ ਘੋਸ਼ ਇਸ ਤੋਂ ਪਹਿਲਾਂ ਵੀ ਇਰਫਾਨ ਪਠਾਨ ਦਾ ਨਾਮ ਅਨੁਰਾਗ ਕਸ਼ਯਪ ਮਾਮਲੇ ਵਿਚ ਲੈ ਚੁੱਕੀ ਹੈ। ਪਾਇਲ ਘੋਸ਼ ਨੇ ਡਾਇਰੈਕਟਰ ਅਨੁਰਾਗ ਕਸ਼ਯਪ ਖ਼ਿਲਾਫ਼ ਰੇਪ ਦਾ ਇਲਜ਼ਾਮ ਲਗਾਉਂਦੇ ਹੋਏ ਐਫ.ਆਈ.ਆ.ਰ ਦਰਜ ਕਰਾਈ ਸੀ। ਅਦਾਕਾਰਾ ਪਾਇਲ ਘੋਸ਼ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਦੋਸਤ ਇਰਫਾਨ ਪਠਾਨ ਨਾਲ ਉਨ੍ਹਾਂ ਨੇ ਗੱਲ ਕੀਤੀ ਸੀ। ਪਾਇਲ ਘੋਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਰਫਾਨ ਪਠਾਨ ਨੂੰ ਦੱਸਿਆ ਸੀ ਕਿ ਅਨੁਰਾਗ ਕਸ਼ਯਪ ਨੇ ਮੇਰਾ ਰੇਪ ਕੀਤਾ ਸੀ। ਪਾਇਲ ਨੇ ਕਿਹਾ ਕਿ ਇਰਫਾਨ ਪਠਾਨ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਇਸ ਮੁੱਦੇ 'ਤੇ ਕੁੱਝ ਨਹੀਂ ਕਿਹਾ। ਹੁਣ ਇਕ ਵਾਰ ਫਿਰ ਪਾਇਲ ਨੇ ਇਰਫਾਨ ਪਠਾਨ ਨੂੰ ਘੇਰਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪਠਾਨ ਨੇ ਕਦੇ ਪਾਇਲ ਨੂੰ ਕੋਈ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ: IPL 2020: ਜੂਹੀ ਚਾਵਲਾ ਨੂੰ ਕੋਲਕਾਤਾ ਦੀ ਜਿੱਤ ਲਈ ਪ੍ਰਾਰਥਨਾ ਕਰਦੇ ਵੇਖ਼ ਪ੍ਰਸ਼ੰਸਕਾਂ ਨੂੰ ਆਈ ਨੀਤਾ ਅੰਬਾਨੀ ਦੀ ਯਾਦ


author

cherry

Content Editor

Related News