ਪਟਨਾ ਪਾਈਰੇਟਸ ਨੇ ਹਰਿਆਣਾ ਸਟੀਲਰਸ ਨੂੰ ਹਰਾ ਕੇ ਲੀਗ ਤੋਂ ਕੀਤਾ ਬਾਹਰ

Sunday, Feb 20, 2022 - 04:35 PM (IST)

ਪਟਨਾ ਪਾਈਰੇਟਸ ਨੇ ਹਰਿਆਣਾ ਸਟੀਲਰਸ ਨੂੰ ਹਰਾ ਕੇ ਲੀਗ ਤੋਂ ਕੀਤਾ ਬਾਹਰ

ਬੈਂਗਲੁਰੂ- ਪ੍ਰੋ ਕਬੱਡੀ ਲੀਗ ਮੈਚ 'ਚ ਸ਼ਨੀਵਾਰ ਰਾਤ ਨੂੰ ਪਟਨਾ ਪਾਈਰੇਟਸ ਨੇ ਹਰਿਆਣਾ ਸਟੀਲਰਸ ਨੂੰ 30-27 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਹਰਿਆਣਾ ਸਟੀਲਰਸ ਦੇ ਬਾਹਰ ਹੋਣ ਨਾਲ ਪੁਣੇਰੀ ਪਲਟਨ ਨੇ ਛੇਵੀਂ ਟੀਮ ਦੇ ਰੂਪ 'ਚ ਪਲੇਅ ਆਫ਼ ਲਈ ਕੁਆਲੀਫਾਈ ਕੀਤਾ। ਅੰਕ ਸਾਰਣੀ 'ਚ ਪਟਨਾ ਪਾਈਰੇਟਸ 22 ਮੈਚਾਂ 'ਚ 16 ਜਿੱਤ ਤੇ 86 ਅੰਕਾਂ ਦੇ ਨਾਲ ਪਹਿਲੇ ਸਥਾਨ 'ਤੇ ਹੈ। 

ਇਹ ਵੀ ਪੜ੍ਹੋ : ਹਾਰਦਿਕ ਦੇ ਰਣਜੀ ਨਾ ਖੇਡਣ 'ਤੇ ਮੁੱਖ ਚੋਣਕਰਤਾ ਚੇਤਨ ਸ਼ਰਮਾ ਨਾਰਾਜ਼, ਕਹੀ ਇਹ ਗੱਲ

ਪਹਿਲੇ ਹਾਫ਼ ਦੇ ਬਾਅਦ ਪਟਨਾ ਪਾਈਰੇਟਸ 17-14 ਨਾਲ ਅੱਗੇ ਸੀ। ਪਟਨਾ ਨੇ ਸ਼ੁਰੂਆਤੀ ਮਿੰਟਾਂ 'ਚ ਹੀ ਹਰਿਆਣਾ ਸਟੀਲਰਸ ਨੂੰ ਆਲ ਆਊਟ ਕਰਕੇ ਬੜ੍ਹਤ ਲੈ ਲਈ ਸੀ, ਪਰ ਹਰਿਆਣਾ ਨੇ ਵਾਪਸੀ ਕਰਦੇ ਹੋਏ ਪਟਨਾ ਨੂੰ ਵੀ ਆਲਆਊਟ ਕਰਕੇ ਪਹਿਲੇ ਹਾਫ਼ 'ਚ ਸਿਰਫ 3 ਅੰਕ ਪਿੱਛੇ ਰਹੀ। ਦੂਜੇ ਹਾਫ਼ 'ਚ ਵੀ ਦੋਵੇਂ ਟੀਮਾਂ ਦਰਮਿਆਨ ਸ਼ੁਰੂਆਤੀ 10 ਮਿੰਟ 'ਚ ਕਾਫ਼ੀ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਬੈਠਕ ਦੀ ਮੇਜ਼ਬਾਨੀ ਮਿਲਣ ’ਤੇ ਜਤਾਈ ਖ਼ੁਸ਼ੀ

ਪਹਿਲੇ ਸਟ੍ਰੈਟੇਜਿਕ ਟਾਈਮ ਆਊਟ ਦੇ ਸਮੇਂ 30 ਮਿੰਟ ਦੇ ਬਾਅਦ ਪਟਨਾ ਪਾਈਰੇਟਸ ਦੀ ਟੀਮ ਮੈਚ 23-21 ਨਾਲ ਅੱਗੇ ਸੀ। ਹਾਲਾਂਕਿ ਅਗਲੇ ਪੰਜ ਮਿੰਟ 'ਚ ਪਟਨਾ ਨੇ ਬੜ੍ਹਤ ਨੂੰ 5 ਅੰਕਾਂ ਦਾ ਕਰ ਦਿੱਤਾ, ਪਰ ਦੂਜੇ ਸਟ੍ਰੈਟੇਜਿਕ ਟਾਈਮ ਆਊਟ ਦੇ ਬਾਅਦ ਹਰਿਆਣਾ ਨੇ ਲਗਾਤਾਰ ਪੰਜ ਪੁਆਇੰਟ ਲੈ ਕੇ ਮੈਚ ਨੂੰ ਬਰਾਬਰੀ 'ਤੇ ਲਿਆ ਦਿੱਤਾ। ਹਾਲਾਂਕਿ ਆਖ਼ਰੀ ਮਿੰਟ 'ਚ ਪਟਨਾ ਪਾਈਰੇਟਸ ਨੇ 3 ਪੁਆਇੰਟ ਲੈ ਕੇ ਮੈਚ 'ਤੇ ਕਬਜ਼ਾ ਕੀਤਾ ਤੇ ਹਰਿਆਣਾ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News