ਪਠਾਨ ਨੇ ਦੂਜੇ ਟੈਸਟ ਲਈ ਗਿੱਲ ਤੇ ਅਈਅਰ ਦਾ ਕੀਤਾ ਸਮਰਥਨ

01/31/2024 7:04:47 PM

ਵਿਸ਼ਾਖਾਪਟਨਮ, (ਭਾਸ਼ਾ)– ਸਾਬਕਾ ਆਲਰਾਊਂਡਰ ਖਿਡਾਰੀ ਇਰਫਾਨ ਪਠਾਨ ਨਹੀਂ ਚਾਹੁੰਦਾ ਕਿ ਇੰਗਲੈਂਡ ਵਿਰੁੱਧ ਦੂਜੇ ਟੈਸਟ ਲਈ ਸ਼ੁਭਮਨ ਗਿੱਲ ਜਾਂ ਸ਼੍ਰੇਅਸ ਅਈਅਰ ਨੂੰ ਭਾਰਤੀ ਆਖਰੀ-11 ਵਿਚੋਂ ਬਾਹਰ ਕੀਤਾ ਜਾਵੇ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਤੇ ਲੋਕੇਸ਼ ਰਾਹੁਲ ਵਰਗੇ ਧਾਕੜ ਖਿਡਾਰੀਆਂ ਦੀ ਗੈਰ-ਹਾਜ਼ਰੀ ਵਿਚ ਉਸਦਾ ਤਜਰਬਾ ਮਹੱਤਵਪੂਰਨ ਹੈ। 

ਗਿੱਲ (23 ਤੇ 0) ਤੇ ਅਈਅਰ (35 ਤੇ 13) ਦੋਵਾਂ ਨੂੰ ਹੈਦਰਾਬਾਦ ਵਿਚ ਪਹਿਲੇ ਟੈਸਟ ਵਿਚ ਇੰਗਲੈਂਡ ਦੇ ਸਪਿਨਰਾਂ ਵਿਰੁੱਧ ਸੰਘਰਸ਼ ਕਰਨਾ ਪਿਆ ਸੀ। ਸ਼ੁੱਕਰਵਾਰ ਤੋਂ ਵਿਸ਼ਾਖਾਪਟਨਮ ਵਿਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਵਿਚ ਕੋਹਲੀ, ਰਾਹੁਲ ਤੇ ਰਵਿੰਦਰ ਜਡੇਜਾ ਨਹੀਂ ਖੇਡਣਗੇ, ਅਜਿਹੇ ਵਿਚ ਪਠਾਨ ਦਾ ਮੰਨਣਾ ਹੈ ਕਿ ਟੀਮ ਮੈਨੇਜੈਂਟ ਨੌਜਵਾਨ ਸਰਫਰਾਜ਼ ਖਾਨ ਨੂੰ ਆਖਰੀ-11 ਵਿਚ ਸ਼ਾਮਲ ਕਰਨ ਦਾ ਖਤਰਾ ਨਹੀਂ ਚੁੱਕਣਾ ਚਾਹੇਗਾ। 

ਪਠਾਨ ਨੇ ਇੱਥੇ ਕਿਹਾ, ‘‘ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀ ਦੀ ਗੈਰ-ਮੌਜੂਦਗੀ ਨਾਲ ਕਾਫੀ ਫਰਕ ਪੈਂਦਾ ਹੈ। ਲੋਕੇਸ਼ ਰਾਹੁਲ ਵੀ ਜ਼ਖ਼ਮੀ ਹੈ। ਅਜਿਹੇ ਵਿਚ ਟੀਮ ਮੈਨੇਜਮੈਂਟ ਨੂੰ ਕਾਫੀ ਸੋਚ-ਵਿਚਾਰ ਕਰਨੀ ਪਵੇਗੀ। ਉਨ੍ਹਾਂ ਨੂੰ ਇਹ ਫੈਸਲਾ ਕਰਨਾ ਪਵੇਗਾ ਕਿ ਕੀ ਉਹ ਕਿਸੇ ਨਵੇਂ ਖਿਡਾਰੀ ਨੂੰ ਮੌਕਾ ਦੇਣ ਦਾ ਖਤਰਾ ਲੈਣਗੇ।’’


Tarsem Singh

Content Editor

Related News