ਭਾਰਤ ਖ਼ਿਲਾਫ਼ ‘ਪਰਫੈਕਟ 10’ ਹਾਸਲ ਕਰਨ ਵਾਲੇ ਪਟੇਲ ਨਿਊਂਜ਼ੀਲੈਂਡ ਦੀ ਟੀਮ ’ਚੋਂ ਬਾਹਰ

12/23/2021 2:44:33 PM

ਕ੍ਰਾਈਸਟਚਰਚ (ਭਾਸ਼ਾ) : ਭਾਰਤ ਖ਼ਿਲਾਫ਼  ਮੁੰਬਈ 'ਚ ਖੇਡੇ ਗਏ ਦੂਜੇ ਟੈਸਟ ਮੈਚ 'ਚ ਇਕ ਪਾਰੀ 'ਚ ਸਾਰੀਆਂ 10 ਵਿਕਟਾਂ ਲੈ ਕੇ 'ਪਰਫੈਕਟ 10' ਦਾ ਕਾਰਨਾਮਾ ਕਰਨ ਵਾਲੇ ਸਪਿਨਰ ਏਜਾਜ਼ ਪਟੇਲ ਨੂੰ ਬੰਗਲਾਦੇਸ਼ ਖ਼ਿਲਾਫ਼ ਘਰੇਲੂ ਸੀਰੀਜ਼ ਲਈ ਨਿਊਜ਼ੀਲੈਂਡ ਦੀ ਟੈਸਟ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। ਪਟੇਲ ਨੇ ਭਾਰਤ ਦੀ ਪਹਿਲੀ ਪਾਰੀ ’ਚ 119 ਦੌੜਾਂ ਦੇ ਕੇ 10 ਵਿਕਟਾਂ ਲਈਆਂ ਅਤੇ ਇਸ ਤਰ੍ਹਾਂ ਉਹ ਜਿਮ ਲੇਕਰ ਅਤੇ ਅਨਿਲ ਕੁੰਬਲੇ ਦੀ ਸੂਚੀ ’ਚ ਸ਼ਾਮਲ ਹੋ ਗਿਆ। ਇਸ ਇਤਿਹਾਸਕ ਪ੍ਰਦਰਸ਼ਨ ਦੇ ਬਾਵਜੂਦ, ਪਟੇਲ 1 ਜਨਵਰੀ ਤੋਂ ਬੰਗਲਾਦੇਸ਼ ਦੇ ਖ਼ਿਲਾਫ਼ ਸ਼ੁਰੂ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਨਿਊਜ਼ੀਲੈਂਡ ਦੀ 13 ਮੈਂਬਰੀ ਟੀਮ ਵਿੱਚ ਜਗ੍ਹਾ ਬਣਾਉਣ ’ਚ ਅਸਫ਼ਲ ਰਿਹਾ। 

ਇਹ ਵੀ ਪੜ੍ਹੋ : ਯਾਸਿਰ ਸ਼ਾਹ ਨੇ ਪਾਕਿਸਤਾਨ ਕ੍ਰਿਕਟ ਨੂੰ ਕੀਤਾ ਬਦਨਾਮ : ਰਮੀਜ਼ ਰਾਜਾ

ਟੈਸਟ ਮੈਚ ਮਾਊਂਟ ਮੌਂਗਾਨੁਈ ਦੇ ਬੇ ਓਵਲ ਅਤੇ ਕ੍ਰਾਈਸਟਚਰਚ ਦੇ ਹੇਗਲੇ ਓਵਲ ’ਚ ਖੇਡੇ ਜਾਣਗੇ, ਜਿੱਥੇ ਪਿੱਚਾਂ ਨੂੰ ਤੇਜ਼ ਗੇਂਦਬਾਜ਼ਾਂ ਲਈ ਅਨੁਕੂਲ ਮੰਨਿਆ ਜਾਂਦਾ ਹੈ। ਘਰੇਲੂ ਹਾਲਾਤਾਂ ਨੂੰ ਧਿਆਨ ’ਚ ਰੱਖਦੇ ਹੋਏ ਨਿਊਜ਼ੀਲੈਂਡ ਨੇ ਤੇਜ਼ ਗੇਂਦਬਾਜ਼ਾਂ ਟ੍ਰੇਂਟ ਬੋਲਟ, ਟਿਮ ਸਾਊਦੀ, ਕਾਇਲ ਜੈਮੀਸਨ, ਨੀਲ ਵੈਗਨਰ ਅਤੇ ਮੈਟ ਹੈਨਰੀ ਤੋਂ ਇਲਾਵਾ ਤੇਜ਼ ਗੇਂਦਬਾਜ਼ ਹਰਫਨਮੌਲਾ ਡੇਰਿਲ ਮਿਸ਼ੇਲ ਨੂੰ ਚੁਣਿਆ ਹੈ। ਸਪਿਨ ਵਿਭਾਗ ਹਰਫਨਮੌਲਾ ਰਚਿਨ ਰਵਿੰਦਰਾ ਸੰਭਾਲਣਗੇ। ਨਿਊਜ਼ੀਲੈਂਡ ਦੇ ਕੋਚ ਗੈਰੀ ਸਟੀਡ ਨੇ ਕਿਹਾ, ''ਭਾਰਤ 'ਚ ਰਿਕਾਰਡ ਪ੍ਰਦਰਸ਼ਨ ਤੋਂ ਬਾਅਦ ਏਜਾਜ਼ ਲਈ ਬੁਰਾ ਮਹਿਸੂਸ ਹੋ ਰਿਹਾ ਹੈ ਪਰ ਅਸੀਂ ਚੋਣ 'ਚ ਹਮੇਸ਼ਾ ਹਾਲਾਤ ਨੂੰ ਧਿਆਨ 'ਚ ਰੱਖਦੇ ਹਾਂ ਅਤੇ ਅਸੀਂ ਬੰਗਲਾਦੇਸ਼ ਖ਼ਿਲਾਫ਼ ਇੱਥੇ ਪਿੱਚਾਂ 'ਤੇ ਖੇਡਣ ਲਈ ਖਿਡਾਰੀਆਂ ਨੂੰ ਸਰਵਸ਼੍ਰੇਸ਼ਠ ਮੰਨਦੇ ਹਾਂ। ਕਪਤਾਨ ਕੇਨ ਵਿਲੀਅਮਸਨ ਕੂਹਣੀ ਦੀ ਸੱਟ ਕਾਰਨ ਟੀਮ ਤੋਂ ਬਾਹਰ ਹੋ ਜਾਵੇਗਾ ਅਤੇ ਉਸ ਦੀ ਜਗ੍ਹਾ ਟੌਮ ਲੈਥਮ ਟੀਮ ਵਿਚ ਸ਼ਾਮਲ ਹੋਣਗੇ। ਡੇਵੋਨ ਕੋਨਵੇ ਦੀ ਸੱਟ ਤੋਂ ਉਭਰ ਕੇ ਟੀਮ 'ਚ ਵਾਪਸੀ ਹੋਈ ਹੈ। ਉਹ ਟੀ-20 ਵਿਸ਼ਵ ਕੱਪ ਦੌਰਾਨ ਜ਼ਖ਼ਮੀ ਹੋ ਗਿਆ ਸੀ।

ਡੇਵੋਨ ਕੋਨਵੇ ਦੀ ਸੱਟ ਤੋਂ ਉਭਰ ਕੇ ਟੀਮ 'ਚ ਵਾਪਸੀ ਹੋਈ ਹੈ। ਉਹ ਟੀ-20 ਵਿਸ਼ਵ ਕੱਪ ਦੌਰਾਨ ਜ਼ਖ਼ਮੀ ਹੋ ਗਿਆ ਸੀ। ਨਿਊਜ਼ੀਲੈਂਡ ਦੀ ਟੀਮ ’ਚ ਟੌਮ ਲੈਥਮ (ਕਪਤਾਨ), ਟੌਮ ਬਲੰਡਲ, ਟ੍ਰੇਂਟ ਬੋਲਟ, ਡੇਵੋਨ ਕੌਨਵੇ, ਮੈਟ ਹੈਨਰੀ, ਕਾਇਲ ਜੈਮੀਸਨ, ਡੇਰਿਲ ਮਿਸ਼ੇਲ, ਹੈਨਰੀ ਨਿਕੋਲਸ, ਰਚਿਨ ਰਵਿੰਦਰਾ, ਟਿਮ ਸਾਊਥੀ, ਰੌਸ ਟੇਲਰ, ਨੀਲ ਵੈਗਨਰ, ਵਿਲ ਯੰਗ ਸ਼ਾਮਲ ਹੋਣਗੇ।


Anuradha

Content Editor

Related News