ਟੈਂਪਰਿੰਗ ਦੇ ਬਾਅਦ ਹੋਟਲ 'ਚ ਪਾਰਟੀ ਕਰ ਰਹੇ ਸਨ ਵਾਰਨਰ, ਟੀਮ ਨੇ ਕਰ ਦਿੱਤਾ ਬੇਇੱਜਤ

Tuesday, Mar 27, 2018 - 04:07 PM (IST)

ਟੈਂਪਰਿੰਗ ਦੇ ਬਾਅਦ ਹੋਟਲ 'ਚ ਪਾਰਟੀ ਕਰ ਰਹੇ ਸਨ ਵਾਰਨਰ, ਟੀਮ ਨੇ ਕਰ ਦਿੱਤਾ ਬੇਇੱਜਤ

ਨਵੀਂ ਦਿੱਲੀ (ਬਿਊਰੋ)— ਬਾਲ ਟੈਂਪਰਿੰਗ ਮਾਮਲੇ ਵਿਚ ਫਸੇ ਡੇਵਿਡ ਵਾਰਨਰ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਕ੍ਰਿਕਟ ਆਸਟਰੇਲੀਆ (ਸੀ.ਏ.) ਅਜੇ ਤਾਂ ਵਾਰਨਰ ਦੇ ਕ੍ਰਿਕਟ ਭਵਿੱਖ ਉੱਤੇ ਫੈਸਲਾ ਲੈਣ ਵਾਲੀ ਹੈ, ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੇ ਸਾਥੀ ਖਿਡਾਰੀਆਂ ਦੇ ਬਗਾਵਤੀ ਸੁਰ ਸੁਰਖੀਆਂ ਵਿਚ ਹਨ। ਕੇਪਟਾਉਨ ਤੋਂ ਖਬਰ ਆ ਰਹੀ ਹੈ ਕਿ ਵਾਰਨਰ ਨੇ ਟੀਮ ਹੋਟਲ ਦੇ ਬਾਰ ਵਿਚ ਆਪਣੇ ਕੁਝ ਬਾਹਰੀ ਦੋਸਤਾਂ ਨਾਲ ਪਾਰਟੀ ਕੀਤੀ, ਜਿਸਦੇ ਬਾਅਦ ਟੀਮ ਦੇ ਸਾਰੇ ਖਿਡਾਰੀ ਉਨ੍ਹਾਂ ਨੂੰ ਹੋਟਲ ਤੋਂ ਬਾਹਰ ਕਰਨ ਦੀ ਜਿੱਦ ਉੱਤੇ ਅੜ ਗਏ ਹਨ।
Image result for david warner sad
ਖੁਦ ਨੂੰ ਟੀਮ ਦੇ ਵ੍ਹੱਟਸਐਪ ਗਰੁੱਪ ਤੋਂ ਵੀ ਹਟਾਇਆ
ਇਕ ਰਿਪੋਰਟ ਮੁਤਾਬਕ ਵਾਰਨਰ ਦੀ ਹਰਕਤ ਤੋਂ ਸਾਥੀ ਖਿਡਾਰੀ ਇੰਨੇ ਪਰੇਸ਼ਾਨ ਹਨ ਕਿ ਉਨ੍ਹਾਂ ਨੇ ਚਿਤਾਵਨੀ ਤੱਕ ਦੇ ਦਿੱਤੀ ਹੈ ਕਿ ਜੇਕਰ ਉਸਨੂੰ (ਵਾਰਨਰ) ਨਹੀਂ ਕੱਢਿਆ ਗਿਆ, ਤਾਂ ਉਹ ਖੁਦ ਉੱਤੇ ਕਾਬੂ ਨਹੀਂ ਰੱਖ ਪਾਉਣਗੇ। ਖਬਰ ਇਹ ਵੀ ਹੈ ਕਿ ਵਾਰਨਰ ਨੇ ਖੁਦ ਨੂੰ ਟੀਮ ਦੇ ਵ੍ਹੱਟਸਐਪ ਗਰੁੱਪ ਤੋਂ ਵੀ ਹਟਾ ਲਿਆ ਹੈ।

ਅੱਜ ਹੋਵੇਗੀ ਬੈਠਕ
ਕ੍ਰਿਕਟ ਆਸਟਰੇਲੀਆ ਦੀ ਗੇਂਦ ਨਾਲ ਛੇੜਛਾੜ ਮਾਮਲੇ ਵਿਚ ਅੱਜ ਦੱਖਣ ਅਫਰੀਕਾ ਵਿਚ ਬੈਠਕ ਹੋਵੇਗੀ, ਜਿਸ ਵਿਚ ਕੋਚ ਡੇਰੇਨ ਲੇਹਮਨ ਅਤੇ ਕਪਤਾਨ ਸਟੀਵ ਸਮਿਥ ਦੇ ਭਵਿੱਖ ਦਾ ਫੈਸਲਾ ਕੀਤਾ ਜਾਵੇਗਾ। ਕ੍ਰਿਕਟ ਆਸਟਰੇਲੀਆ ਦੇ ਪ੍ਰਮੁਖ ਜੇਮਸ ਸਦਰਲੈਂਡ ਉੱਤੇ ਸਖਤ ਫੈਸਲਾ ਕਰਨ ਲਈ ਭਾਰੀ ਦਬਾਅ ਹੈ, ਕਿਉਂਕਿ ਆਸਟਰੇਲੀਆਈ ਮੀਡੀਆ ਨੇ ਟੀਮ ਸੰਸਕ੍ਰਿਤੀ ਨੂੰ ਬਦਹਾਲ ਕਰਾਰ ਦਿੱਤਾ ਹੈ। ਉਹ ਅੱਜ ਜੋਹਾਨਸਬਰਗ ਪਹੁੰਚਣਗੇ, ਜਿੱਥੇ ਉਹ ਇਸ ਸੰਸਥਾ ਦੀ ਅਚਾਰ ਸੰਹਿਤਾ ਸਬੰਧੀ ਕਮੇਟੀ ਦੇ ਪ੍ਰਮੁੱਖ ਇਯਾਨ ਰਾਏ ਨਾਲ ਮਿਲਣਗੇ।

12 ਮਹੀਨੇ ਦਾ ਲੱਗ ਸਕਦੈ ਬੈਨ
ਸਦਰਲੈਂਡ ਅਤੇ ਰਾਏ ਸਖਤ ਫੈਸਲੇ ਕਰ ਸਕਦੇ ਹਨ ਅਤੇ ਰਿਪੋਰਟਾਂ ਮੁਤਾਬਕ ਉਹ ਸਮਿਥ ਅਤੇ ਉਪ-ਕਪਤਾਨ ਡੇਵਿਡ ਵਾਰਨਰ ਉੱਤੇ 12 ਮਹੀਨੇ ਦਾ ਬੈਨ ਲਗਾ ਕੇ ਉਨ੍ਹਾਂ ਨੂੰ ਆਪਣੇ ਦੇਸ਼ ਭੇਜ ਸਕਦੇ ਹਨ। ਸਮਿਥ ਗੇਂਦ ਨਾਲ ਛੇੜਖਾਨੀ ਦੀ ਯੋਜਨਾ ਬਣਾਉਣ ਵਿਚ ਸ਼ਾਮਲ ਹੋਣ ਦੇ ਕਾਰਨ ਪਹਿਲਾਂ ਹੀ ਇਕ ਮੈਚ ਦਾ ਬੈਨ ਝਲ ਰਹੇ ਹਨ, ਜੋ ਉਨ੍ਹਾਂ ਉੱਤੇ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਲਗਾਇਆ ਹੈ। ਸਮਿਥ ਦੇ ਸਾਥੀ ਕਾਮਰਨ ਬੇਨਕਰਾਫਟ ਨੂੰ ਦੱਖਣ ਅਫਰੀਕਾ ਖਿਲਾਫ ਤੀਸਰੇ ਟੈਸਟ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਕਰਦੇ ਹੋਏ ਪਾਇਆ ਗਿਆ ਸੀ।


Related News