ਭਾਰਤ ਦੀ ਝੋਲੀ ਪਿਆ ਪਹਿਲਾ ਤਮਗਾ, ਮਨੂ ਭਾਕਰ ਨੇ ਨਿਸ਼ਾਨੇਬਾਜ਼ੀ 'ਚ ਜਿੱਤਿਆ ਕਾਂਸੀ
Sunday, Jul 28, 2024 - 04:55 PM (IST)

ਸਪੋਰਟਸ ਡੈਸਕ- ਸਟਾਰ ਨਿਸ਼ਾਨੇਬਾਜ਼ ਮਨੂ ਭਾਕਰ ਨੇ ਐਤਵਾਰ ਨੂੰ ਇੱਥੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਫਾਈਨਲ ਵਿੱਚ ਤੀਜੇ ਸਥਾਨ ’ਤੇ ਰਹਿੰਦੇ ਹੋਏ ਕਾਂਸੀ ਤਮਗੇ ਦੇ ਨਾਲ ਪੈਰਿਸ ਓਲੰਪਿਕ 'ਚ ਭਾਰਤ ਦੇ ਤਮਗਿਆਂ ਦਾ ਖਾਤਾ ਖੋਲ੍ਹਿਆ ਅਤੇ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਨਿਸ਼ਾਨੇਬਾਜ਼ ਬਣੀ।
ਇਹ ਵੀ ਪੜ੍ਹੋ- ਨਡਾਲ ਨੇ ਕਿਹਾ, ਸਿੰਗਲਜ਼ 'ਚ ਖੇਡਣ ਨੂੰ ਲੈ ਕੇ ਸੁਨਿਸ਼ਚਿਤ ਨਹੀਂ
ਮਨੂ ਨੇ ਅੱਠ ਨਿਸ਼ਾਨੇਬਾਜ਼ਾਂ ਦੇ ਫਾਈਨਲ ਵਿੱਚ 221.7 ਅੰਕਾਂ ਨਾਲ ਤੀਜੇ ਸਥਾਨ ’ਤੇ ਰਹਿੰਦੇ ਹੋਏ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ। ਭਾਰਤੀ ਨਿਸ਼ਾਨੇਬਾਜ਼ ਜਦੋਂ ਬਾਹਰ ਹੋਈ ਤਾਂ ਦੱਖਣੀ ਕੋਰੀਆ ਦੀ ਯੇਜੀ ਕਿਮ ਤੋਂ ਸਿਰਫ਼ 0.1 ਅੰਕ ਪਿੱਛੇ ਸੀ ਜਿਸ ਨੇ ਆਖਰਕਾਰ 241.3 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ।
ਇਹ ਵੀ ਪੜ੍ਹੋ- ਪੀਵੀ ਸਿੰਧੂ ਦੀ ਜਿੱਤ ਦੇ ਨਾਲ ਸ਼ੁਰੂਆਤ, ਅਬਦੁਲ ਰਜ਼ਾਕ ਨੂੰ ਸਿੱਧੇ ਸੈੱਟਾਂ 'ਚ ਹਰਾਇਆ
ਕਿਮ ਦੇ ਹਮਵਤਨ ਯੇ ਜਿਨ ਓਹ ਨੇ 243.2 ਅੰਕਾਂ ਦੇ ਓਲੰਪਿਕ ਰਿਕਾਰਡ ਫਾਈਨਲ ਸਕੋਰ ਨਾਲ ਸੋਨ ਤਮਗਾ ਜਿੱਤਿਆ। ਲੰਡਨ ਓਲੰਪਿਕ 2012 ਤੋਂ ਬਾਅਦ ਨਿਸ਼ਾਨੇਬਾਜ਼ੀ ਵਿੱਚ ਭਾਰਤ ਦਾ ਇਹ ਪਹਿਲਾ ਓਲੰਪਿਕ ਤਮਗਾ ਹੈ। ਭਾਰਤੀ ਨਿਸ਼ਾਨੇਬਾਜ਼ ਰੀਓ ਓਲੰਪਿਕ 2016 ਅਤੇ ਟੋਕੀਓ ਓਲੰਪਿਕ ਤੋਂ ਖਾਲੀ ਹੱਥ ਪਰਤੇ ਸਨ।
ਇਹ ਵੀ ਪੜ੍ਹੋ- Paris Olympics: ਮੁੱਕੇਬਾਜ਼ ਪ੍ਰੀਤੀ ਪਵਾਰ ਨੇ 5-0 ਨਾਲ ਜਿੱਤਿਆ ਪਹਿਲਾ ਮੁਕਾਬਲਾ, ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚੀ