ਪੈਰਿਸ ਡਾਇਮੰਡ ਲੀਗ ਮੇਰੇ ਪ੍ਰਤੀਯੋਗਿਤਾ ਕੈਲੰਡਰ ਦਾ ਹਿੱਸਾ ਨਹੀਂ ਸੀ : ਨੀਰਜ ਚੋਪੜਾ

07/03/2024 3:42:00 PM

ਸਾਰਬ੍ਰਕੇਨ (ਜਰਮਨੀ), (ਭਾਸ਼ਾ) ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਐਤਵਾਰ ਨੂੰ ਹੋਣ ਵਾਲੀ ਪੈਰਿਸ ਡਾਇਮੰਡ ਲੀਗ ਇਸ ਸਾਲ ਕਦੀ ਵੀ ਉਸ ਦੇ ਪ੍ਰਤੀਯੋਗੀ ਕੈਲੰਡਰ ਦਾ ਹਿੱਸਾ ਨਹੀਂ ਸੀ। ਇਹ ਬਿਆਨ ਮੀਡੀਆ ਰਿਪੋਰਟਾਂ ਤੋਂ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਚੋਪੜਾ ਨੇ ਪੱਟ ਦੀ ਮਾਮੂਲੀ ਸੱਟ ਕਾਰਨ ਮੁਕਾਬਲੇ ਤੋਂ ਹਟ ਗਿਆ ਹੈ ਜੋ ਪਿਛਲੇ ਕੁਝ ਮਹੀਨਿਆਂ ਤੋਂ ਉਸਨੂੰ ਪਰੇਸ਼ਾਨ ਕਰ ਰਹੀ ਸੀ।

ਇਸ 26 ਸਾਲਾ ਖਿਡਾਰੀ ਨੇ 'ਐਕਸ' 'ਤੇ ਕਿਹਾ ਕਿ ਕਿਉਂਕਿ ਉਸ ਨੇ ਮੁਕਾਬਲੇ ਲਈ ਆਪਣਾ ਨਾਂ ਨਹੀਂ ਭੇਜਿਆ, ਇਸ ਲਈ ਉਸ ਦਾ ਨਾਂ ਵਾਪਸ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਟੋਕੀਓ ਓਲੰਪਿਕ ਚੈਂਪੀਅਨ ਚੋਪੜਾ ਨੇ ਲਿਖਿਆ, “ਸਭ ਨੂੰ ਨਮਸਤੇ। ਸਿਰਫ਼ ਸਪਸ਼ਟ ਕਰਨ ਲਈ : ਪੈਰਿਸ ਡਾਇਮੰਡ ਲੀਗ ਇਸ ਸੀਜ਼ਨ ਵਿੱਚ ਮੇਰੇ ਪ੍ਰਤੀਯੋਗੀ ਕੈਲੰਡਰ ਦਾ ਹਿੱਸਾ ਨਹੀਂ ਸੀ, ਇਸ ਲਈ ਮੈਂ ਇਸ ਤੋਂ 'ਵਾਪਸ' ਨਹੀਂ ਲਿਆ ਹੈ। ਮੈਂ ਓਲੰਪਿਕ ਖੇਡਾਂ ਲਈ ਤਿਆਰ ਹੋਣ 'ਤੇ ਧਿਆਨ ਕੇਂਦਰਿਤ ਕਰ ਰਿਹਾ ਹਾਂ।'' ਉਸ ਨੇ ਕਿਹਾ, ''ਚੀਜ਼ਾਂ ਨੂੰ ਸਮਝਣ ਅਤੇ ਸਮਰਥਨ ਦੇਣ ਲਈ ਤੁਹਾਡਾ ਧੰਨਵਾਦ ਅਤੇ ਮੁਕਾਬਲਾ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ।'' 

ਪਿਛਲੇ ਹਫਤੇ ਭਾਰਤ ਦੀ ਐਥਲੈਟਿਕਸ ਫੈਡਰੇਸ਼ਨ (ਏ.ਐੱਫ.ਆਈ.) ਨੇ ਉਨ੍ਹਾਂ ਨੂੰ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਤੋਂ ਛੋਟ ਦਿੱਤੀ ਗਈ ਹੈ, ਜੋ ਕਿ ਸਾਰੇ ਭਾਰਤੀ ਅਥਲੀਟਾਂ ਲਈ ਇੱਕ ਲਾਜ਼ਮੀ ਮੁਕਾਬਲਾ ਹੈ। ਏਐਫਆਈ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਛੋਟ 7 ਜੁਲਾਈ ਨੂੰ ਘਰੇਲੂ ਮੁਕਾਬਲੇ ਅਤੇ ਡਾਇਮੰਡ ਲੀਗ ਵਿਚਾਲੇ ਘੱਟ ਸਮੇਂ ਕਾਰਨ ਦਿੱਤੀ ਗਈ ਹੈ। AFI ਦੇ ਪ੍ਰਧਾਨ ਆਦਿਲ ਸੁਮਾਰੀਵਾਲਾ ਨੇ ਕਿਹਾ, “ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਹਰ ਐਥਲੀਟ ਭਾਰਤ ਵਿੱਚ ਹੋਣ ਵਾਲੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿੱਚ ਹਿੱਸਾ ਲਵੇਗਾ। ਪਰ ਪੈਰਿਸ ਡਾਇਮੰਡ ਲੀਗ ਇੰਟਰ ਸਟੇਟ ਚੈਂਪੀਅਨਸ਼ਿਪ ਨਾਲ ਟਕਰਾ ਰਹੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਓਲੰਪਿਕ ਖੇਡਾਂ ਤੋਂ ਪਹਿਲਾਂ ਪੈਰਿਸ ਡਾਇਮੰਡ ਲੀਗ ਉਸ (ਚੋਪੜਾ) ਲਈ ਬਹੁਤ ਮਹੱਤਵਪੂਰਨ ਹੋਵੇਗੀ ਇਸ ਲਈ ਉਹ ਇਕੱਲੇ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੂੰ ਫੈਡਰੇਸ਼ਨ ਵਿਚ ਹਿੱਸਾ ਲੈਣ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਹੈ। 

ਚੋਪੜਾ ਨੇ ਹਾਲਾਂਕਿ ਪਿਛਲੇ ਮਹੀਨੇ ਸੰਕੇਤ ਦਿੱਤਾ ਸੀ ਕਿ ਉਨ੍ਹਾਂ ਦੇ ਸਰੀਰ ਦੀ ਸਥਿਤੀ ਦੇ ਹਿਸਾਬ ਨਾਲ ਸਮਾਂ ਤੈਅ ਕੀਤਾ ਜਾਵੇਗਾ। ਚੋਪੜਾ ਨੇ ਕਿਹਾ ਸੀ, "ਸਾਡੇ ਵਿਚਕਾਰ ਇਹ ਚਰਚਾ ਹੋਈ ਸੀ ਕਿ ਮੈਂ ਇੰਟਰ ਸਟੇਟ ਚੈਂਪੀਅਨਸ਼ਿਪ (27 ਤੋਂ 30 ਜੂਨ) ਵਿੱਚ ਖੇਡਾਂਗਾ। ਇਸ ਲਈ  ਅਸੀਂ ਫੈਡਰੇਸ਼ਨ ਕੱਪ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ। ਚੋਪੜਾ ਨੇ ਕਿਹਾ,  ਚੋਪੜਾ ਨੇ ਕਿਹਾ, ''ਅਗਲੇ ਮੁਕਾਬਲੇ ਦੇ ਕੈਲੰਡਰ 'ਤੇ ਫੈਸਲਾ ਹਾਲਾਤ ਅਤੇ ਸਰੀਰ ਦੀ ਸਥਿਤੀ ਦੇ ਹਿਸਾਬ ਨਾਲ ਲਿਆ ਜਾਵੇਗਾ। ਨਹੀਂ ਤਾਂ, ਮੈਂ ਇੱਥੋਂ (ਟਰਕੂ ਵਿੱਚ ਮੁਕਾਬਲਾ ਕਰਨ ਤੋਂ ਬਾਅਦ) ਪੈਰਿਸ ਜਾਵਾਂਗਾ।''


Tarsem Singh

Content Editor

Related News