ਪਾਰਸ ਮਹਾਮਬਰੇ ਮੁੜ ਬਣੇ ਮੁੰਬਈ ਇੰਡੀਅਨਸ ਦੇ ਗੇਂਦਬਾਜ਼ੀ ਕੋਚ

Wednesday, Oct 16, 2024 - 04:24 PM (IST)

ਪਾਰਸ ਮਹਾਮਬਰੇ ਮੁੜ ਬਣੇ ਮੁੰਬਈ ਇੰਡੀਅਨਸ ਦੇ ਗੇਂਦਬਾਜ਼ੀ ਕੋਚ

ਮੁੰਬਈ : ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਬੁੱਧਵਾਰ ਨੂੰ ਪੰਜ ਵਾਰ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਚੈਂਪੀਅਨ ਮੁੰਬਈ ਇੰਡੀਅਨਸ ਨਾਲ ਉਸੇ ਭੂਮਿਕਾ 'ਚ ਮੁੜ ਸ਼ਾਮਲ ਹੋ ਗਏ ਹਨ। ਭਾਰਤੀ ਟੀਮ ਨਾਲ ਗੇਂਦਬਾਜ਼ੀ ਕੋਚ ਵਜੋਂ ਉਨ੍ਹਾਂ ਦਾ ਕਾਰਜਕਾਲ ਇਸ ਸਾਲ ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜੂਨ ਵਿਚ ਖਤਮ ਹੋ ਗਿਆ ਸੀ।

ਮੁੰਬਈ ਇੰਡੀਅਨਸ ਨੇ ਕਿਹਾ ਕਿ ਮਹਾਮਬਰੇ (52 ਸਾਲ) ਗੇਂਦਬਾਜ਼ੀ ਕੋਚ ਲਸਿਥ ਮਲਿੰਗਾ ਅਤੇ ਮੁੱਖ ਕੋਚ ਮਹੇਲਾ ਜੈਵਰਧਨੇ ਨਾਲ ਕੰਮ ਕਰੇਗਾ। ਜੈਵਰਧਨੇ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਮੁੜ ਮੁੰਬਈ ਇੰਡੀਅਨਜ਼ ਨਾਲ ਜੁੜੇ ਸਨ। ਮਹਾਮਬਰੇ ਨੇ ਪਹਿਲਾਂ ਮੁੰਬਈ ਇੰਡੀਅਨਸ ਨਾਲ ਕੰਮ ਕੀਤਾ ਹੈ ਜਦੋਂ ਫਰੈਂਚਾਈਜ਼ੀ ਨੇ 2013 ਵਿਚ ਆਈਪੀਐੱਲ ਖਿਤਾਬ ਜਿੱਤਿਆ ਸੀ ਅਤੇ 2011 ਅਤੇ 2013 ਵਿਚ ਚੈਂਪੀਅਨਜ਼ ਲੀਗ ਟੀ-20 ਜਿੱਤਿਆ ਸੀ।

ਇਹ ਵੀ ਪੜ੍ਹੋ : ਸਾਲਾਂ ਤੋਂ ਮਹਿਲਾ ਲੀਗ ਦਾ ਇੰਤਜ਼ਾਰ ਸੀ, ਕੋਚ ਦੇ ਰੂਪ ਵਿਚ ਜੁੜਨਾ ਵੀ ਮਾਣ ਦੀ ਗੱਲ : ਰਾਣੀ ਰਾਮਪਾਲ

ਮੁੰਬਈ ਇੰਡੀਅਨਸ ਨੇ ਸੋਮਵਾਰ ਨੂੰ ਜੈਵਰਧਨੇ ਨੂੰ ਮੁੱਖ ਕੋਚ ਦੇ ਤੌਰ 'ਤੇ ਆਪਣੀ ਟੀਮ ਵਿਚ ਦੁਬਾਰਾ ਸ਼ਾਮਲ ਕੀਤਾ, ਜਿਸ ਨੇ 2017 ਤੋਂ 2022 ਦਰਮਿਆਨ ਆਪਣੀ ਅਗਵਾਈ ਵਿਚ ਟੀਮ ਨੂੰ ਤਿੰਨ ਖ਼ਿਤਾਬ ਦਿਵਾਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News