T20 WC Semi Final, IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Thursday, Mar 05, 2026 - 06:40 PM (IST)

T20 WC Semi Final, IND vs ENG : ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

ਮੁੰਬਈ  : ਟੀ-20 ਵਿਸ਼ਵ ਕੱਪ 2026 ਦੇ ਦੂਜੇ ਸੈਮੀਫਾਈਨਲ ਵਿੱਚ ਅੱਜ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋ ਰਹੀਆਂ ਹਨ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਵਿਸ਼ਵ ਕੱਪ ਦੇ ਸਫ਼ਰ ਦੌਰਾਨ ਕੁਝ ਉਤਾਰ-ਚੜ੍ਹਾਅ ਦੇਖਣ ਤੋਂ ਬਾਅਦ, ਭਾਰਤੀ ਟੀਮ ਹੁਣ ਇੰਗਲੈਂਡ ਦੇ ਸਪਿਨਰਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।

ਟੀਮਾਂ:

ਭਾਰਤ (ਪਲੇਇੰਗ ਇਲੈਵਨ) : ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ

ਇੰਗਲੈਂਡ (ਪਲੇਇੰਗ ਇਲੈਵਨ): ਫਿਲਿਪ ਸਾਲਟ, ਜੋਸ ਬਟਲਰ (ਵਿਕਟਕੀਪਰ), ਹੈਰੀ ਬਰੂਕ (ਕਪਤਾਨ), ਜੈਕਬ ਬੈਥਲ, ਟੌਮ ਬੈਂਟਨ, ਸੈਮ ਕੁਰੇਨ, ਵਿਲ ਜੈਕਸ, ਜੈਮੀ ਓਵਰਟਨ, ਲਿਆਮ ਡਾਸਨ, ਜੋਫਰਾ ਆਰਚਰ, ਆਦਿਲ ਰਸ਼ੀਦ
 


author

Tarsem Singh

Content Editor

Related News