T20 WC 2026, NZ vs SL: ਸ਼੍ਰੀਲੰਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ
Wednesday, Feb 25, 2026 - 06:40 PM (IST)
ਸਪੋਰਟਸ ਡੈਸਕ- ਟੀ20 ਵਿਸ਼ਵ ਕੱਪ 2026 ਦੇ ਸੁਪਰ-8 ਦੇ ਮੈਚ 'ਚ ਅੱਜ ਨਿਊਜ਼ੀਲੈਂਡ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਖੇਡਿਆ ਜਾ ਰਿਹਾ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੋਵਾਂ ਟੀਮਾਂ ਲਈ ਇਹ ਮੁਕਾਬਲਾ ਬਹੁਤ ਖਾਸ ਹੋਣ ਵਾਲਾ ਹੈ। ਸ਼੍ਰੀਲੰਕਾ ਨੂੰ ਟੂਰਨਾਮੈਂਟ ਤੋਂ ਬਾਹਰ ਹੋਣ ਦਾ ਖ਼ਤਰਾ ਹੈ। ਉਨ੍ਹਾਂ ਨੂੰ ਨਿਊਜ਼ੀਲੈਂਡ ਵਿਰੁੱਧ ਅੱਜ ਦਾ ਮੈਚ ਜਿੱਤਣਾ ਹੀ ਹੋਵੇਗਾ। ਇਹ ਮੈਚ ਨਿਊਜ਼ੀਲੈਂਡ ਲਈ ਵੀ ਬਹੁਤ ਮਹੱਤਵਪੂਰਨ ਹੈ।
ਟੀਮਾਂ:
ਨਿਊਜ਼ੀਲੈਂਡ (ਪਲੇਇੰਗ ਇਲੈਵਨ): ਟਿਮ ਸੀਫਰਟ (ਵਿਕਟਕੀਪਰ), ਫਿਨ ਐਲਨ, ਰਚਿਨ ਰਵਿੰਦਰ, ਗਲੇਨ ਫਿਲਿਪਸ, ਮਾਰਕ ਚੈਪਮੈਨ, ਡੇਰਿਲ ਮਿਸ਼ੇਲ, ਮਿਸ਼ੇਲ ਸੈਂਟਨਰ (ਕਪਤਾਨ), ਕੋਲ ਮੈਕਕੋਨਚੀ, ਮੈਟ ਹੈਨਰੀ, ਈਸ਼ ਸੋਢੀ, ਲਾਕੀ ਫਰਗੂਸਨ
ਸ਼੍ਰੀਲੰਕਾ (ਪਲੇਇੰਗ ਇਲੈਵਨ): ਪਥੁਮ ਨਿਸਾਂਕਾ, ਕੁਸਲ ਮੈਂਡਿਸ (ਵਿਕਟਕੀਪਰ), ਚਰਿਥ ਅਸਾਲੰਕਾ, ਪਵਨ ਰਥਨਾਇਕ, ਕਮਿੰਦੂ ਮੈਂਡਿਸ, ਦਾਸੁਨ ਸ਼ਨਾਕਾ (ਕਪਤਾਨ), ਦੁਨਿਥ ਵੇਲਾਲੇਜ, ਦੁਸ਼ਨ ਹੇਮੰਥਾ, ਦੁਸ਼ਮੰਥਾ ਚਮੀਰਾ, ਮਹੇਸ਼ ਥੀਕਸ਼ਾਨਾ, ਦਿਲਸ਼ਾਨ ਮਦੁਸ਼ੰਕਾ
