ਪੰਜਾਬ ਦੇ ਪੈਰਾਲੰਪਿਕ ਖਿਡਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ, ਸਰਕਾਰ ਤੋਂ ਕੀਤੀ ਇਹ ਮੰਗ
Monday, Nov 28, 2022 - 04:48 PM (IST)

ਚੰਡੀਗੜ੍ਹ (ਭਗਵਤ)- ਦੇਸ-ਪਰਦੇਸ 'ਚ ਪੰਜਾਬ ਤੇ ਭਾਰਤ ਦਾ ਨਾਂ ਰੌਸ਼ਨ ਕਰਨ ਵਾਲੇ ਪੰਜਾਬ ਦੇ ਪੈਰਾਲੰਪਿਕ ਖਿਡਾਰੀਆਂ ਦੀ ਪਿਛਲੀਆਂ ਸਰਕਾਰਾਂ ਵੱਲੋਂ ਸੁਣਵਾਈ ਨਾ ਹੋਣ ਦੇ ਚਲਦੇ ਪੈਰਾਲੰਪਿਕ ਖਿਡਾਰੀ ਆਪਣੇ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦੇ ਬਾਹਰ ਧਰਨਾ ਦੇਣ ਲਈ ਪੁੱਜੇ ਹਨ। ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਗੋਲਡ ਮੈਡਲਿਸਟ ਹੈ ਤੇ ਮਹਾਰਾਜਾ ਰਣਜੀਤ ਸਿੰਘ ਐਵਾਰਡ 2017, ਸਟੇਟ ਐਵਾਰਡ 2009 ਪ੍ਰਾਪਤ ਕਰਤਾ ਸੰਜੀਵ ਕੁਮਾਰ ਵੀ ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੈ।
ਇਹ ਵੀ ਪੜ੍ਹੋ : ਟੀਮ ਇੰਡੀਆ ਦੇ ਇਸ ਖ਼ਿਡਾਰੀ ਨੇ ਇੱਕ ਓਵਰ 'ਚ ਜੜੇ 7 ਛੱਕੇ, ਬਣਾ 'ਤਾ ਵਿਸ਼ਵ ਰਿਕਾਰਡ (ਵੀਡੀਓ)
ਇਸ ਦੇ ਨਾਲ ਹੀ ਐਨ. ਯੂ. ਐੱਸ. ਆਈ. ਪੰਜਾਬ ਦੇ ਪ੍ਰਧਾਨ ਈਸ਼ਵਰ ਪ੍ਰੀਤ ਸਿੰਘ ਵੀ ਇਨ੍ਹਾਂ ਖਿਡਾਰੀਆਂ ਦਾ ਸਮਰਥਨ ਕਰਨ ਲਈ ਪੁੱਜੇ ਹਨ। ਚੰਡੀਗੜ੍ਹ ਪੁਲਸ ਵਲੋਂ ਸੀ. ਐੱਮ. ਨਿਵਾਸ ਵਲ ਜਾ ਰਹੇ ਇਨ੍ਹਾਂ ਸਾਰੇ ਖਿਡਾਰੀਆਂ ਰੋਕਿਆ ਗਿਆ ਅਤੇ ਐੱਨ. ਯੂ. ਐੱਸ. ਆਈ. ਪੰਜਾਬ ਦੇ ਪ੍ਰਧਾਨ ਈਸ਼ਵਰ ਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਗੋਲਡ ਮੈਡਲਿਸਟ ਅਤੇ ਸਟੇਟ ਐਵਾਰਡੀ ਖਿਡਾਰੀ ਸੰਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਨੂੰ ਪੂਰਾ ਕਰੇ। ਜੋ ਨੌਕਰੀਆਂ ਸਾਡੇ ਲਈ ਬਣਦੀਆਂ ਹਨ ਤੇ ਨਕਦ ਇਨਾਮ ਜੋ ਸੂਬਾ ਖਿਡਾਰੀਆਂ ਨੂੰ ਦਿੱਤਾ ਜਾਂਦਾ ਹੈ ਉਹ ਵੀ ਸਾਨੂੰ ਦਿੱਤਾ ਜਾਵੇ ਜਾਂ ਫਿਰ ਪੈਰਾਲੰਪਿਕ ਖੇਡਾਂ 'ਤੇ ਪੰਜਾਬ 'ਚ ਪਾਬੰਦੀ ਲਗਾਈ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਹਨ ਪਰ ਕਿਸੇ ਵੀ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਦੀ ਕਦੇ ਸੁਣਵਾਈ ਹੋਈ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।