ਟਾਈਮ ਮੈਗਜ਼ੀਨ ਦੇ ਕਵਰ ਪੇਜ਼ 'ਤੇ ਆਈ ਭਾਰਤੀ ਪੈਰਾ ਬੈਡਮਿੰਟਨ ਖਿਡਾਰੀ ਮਾਨਸੀ

Thursday, Oct 15, 2020 - 12:10 PM (IST)

ਨਵੀਂ ਦਿੱਲੀ (ਵਾਰਤਾ) : ਪੈਰਾ ਬੈਡਮਿੰਟਨ ਵਿਚ ਵਿਸ਼ਵ ਚੈਂਪੀਅਨ ਭਾਰਤ ਦੀ ਮਾਨਸੀ ਜੋਸ਼ੀ ਅਮਰੀਕਾ ਦੀ ਪ੍ਰਸਿੱਧ ਟਾਈਮ ਮੈਗਜੀਨ ਦੇ ਕਵਰ ਪੇਜ਼ 'ਤੇ ਆਈ ਹੈ। 31 ਸਾਲਾ ਮਾਨਸੀ ਨੇ ਇਸ 'ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਲਈ ਦਿਵਿਆਂਗ ਭਾਈਚਾਰੇ ਦੀ ਨੁਮਾਇੰਦਗੀ ਕਰਣਾ ਸਨਮਾਨ ਦੀ ਗੱਲ ਹੈ।

ਇਹ ਵੀ ਪੜ੍ਹੋ:  ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਮੁੜ ਆਈ ਭਾਰੀ ਗਿਰਾਵਟ, ਖਰੀਦਣ ਦਾ ਹੈ ਚੰਗਾ ਮੌਕਾ

 


ਉਨ੍ਹਾਂ ਕਿਹਾ, 'ਮੈਨੂੰ ਖ਼ੁਸ਼ੀ ਹੈ ਕਿ ਖੇਡ ਕਾਰਣ ਮੈਂ ਆਪਣੀ ਪਛਾਣ ਬਣਾ ਸਕੀ। ਮੈਂ ਖ਼ੁਸ਼ਕਿਸਮਤ ਹਾਂ ਕਿ ਮੈਂ ਇਸ ਦੀ ਵਰਤੋਂ ਪ੍ਰੋਸਥੇਟਿਕਸ, ਸੜਕ ਸੁਰੱਖਿਆ, ਦਿਵਿਆਂਗਤਾ ਅਤੇ ਸ਼ਮੂਲੀਅਤ ਬਾਰੇ ਜਾਗਰੂਕਤਾ ਵਧਾਉਣ ਲਈ ਕਰ ਰਹੀ ਹਾਂ।' ਉਨ੍ਹਾਂ ਕਿਹਾ, 'ਮੇਰੇ ਲਈ ਟਾਈਮ 2020 ਨੈਕਸਟ ਜਨਰੇਸ਼ਨ ਲੀਡਰ ਦਾ ਹਿੱਸਾ ਬਨਣਾ ਅਤੇ ਟਾਈਮ ਏਸ਼ੀਆ ਦੇ ਕਵਰ ਪੇਜ਼ 'ਤੇ ਆਉਣਾ ਸਨਮਾਨ ਦੀ ਗੱਲ ਹੈ।  ਮੈਨੂੰ ਵਿਅਕਤੀਗਤ ਰੂਪ ਤੋਂ ਲੱਗਦਾ ਹੈ ਕਿ ਟਾਈਮ ਦੇ ਕਵਰ 'ਤੇ ਇਕ ਦਿਵਿਆਂਗ ਐਥਲੀਟ ਨੂੰ ਦੇਖਣ ਨਾਲ ਭਾਰਤ ਵਿਚ ਪੈਰਾ ਸਪੋਟਰਸ ਦੇ ਨਾਲ-ਨਾਲ ਏਸ਼ੀਆ ਵਿਚ ਬਹੁਤ ਸਾਰੀ ਧਾਰਨਾਵਾਂ ਬਦਲ ਜਾਣਾਗੀਆਂ।

ਇਹ ਵੀ ਪੜ੍ਹੋ: Unlock 5: ਸਕੂਲ-ਸਿਨੇਮਾ ਹਾਲ ਦੇ ਇਲਾਵਾ ਅੱਜ ਤੋਂ ਖੁੱਲ੍ਹਣਗੇ ਇਹ ਸਥਾਨ, ਵੇਖੋ ਪੂਰੀ ਸੂਚੀ


cherry

Content Editor

Related News