ਪੰਤ ਕਿਸੇ ਵੀ ਮੌਕੇ ''ਤੇ ਮੈਚ ਦਾ ਪਾਸਾ ਪਲਟ ਸਕਦੈ : ਸ਼ਿਖਰ ਧਵਨ

Tuesday, Feb 05, 2019 - 04:28 PM (IST)

ਪੰਤ ਕਿਸੇ ਵੀ ਮੌਕੇ ''ਤੇ ਮੈਚ ਦਾ ਪਾਸਾ ਪਲਟ ਸਕਦੈ : ਸ਼ਿਖਰ ਧਵਨ

ਵੇਲਿੰਗਟਨ : ਭਾਰਤ ਦੇ ਸੀਨੀਅਰ ਬੱਲਬਾਜ਼ ਸ਼ਿਖਰ ਧਵਨ ਨੇ ਮੰਗਲਵਾਰ ਨੂੰ ਕਿਹਾ ਕਿ ਉਭਰਦੇ ਖਿਡਾਰੀ ਵਿਕਟਕੀਪਰ ਰਿਸ਼ਭ ਪੰਤ ਮੈਚ ਦਾ ਪਾਸਾ ਫੌਰਨ ਪਲਟਣ ਦੀ ਸਮਰੱਥਾ ਕਾਰਨ ਭਾਰਤੀ ਟੀਮ ਲਈ ਕਾਫੀ ਲੋੜੀਂਦਾ ਬਣ ਗਏ ਹਨ। ਹਾਲ ਹੀ 'ਚ ਆਈ. ਸੀ. ਸੀ. ਵਲੋਂ ਸਾਲ ਦੇ ਉਭਰਦੇ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਪੰਤ ਬੁੱਧਵਾਰ ਤੋਂ ਨਿਊਜ਼ੀਲੈਂਡ ਖਿਲਾਫ ਸ਼ੁਰੂ ਹੋ ਰਹੀ ਟੀ-20 ਸੀਰੀਜ਼ ਲਈ ਭਾਰਤੀ ਟੀਮ ਵਿਚ ਵਾਪਸੀ ਕੀਤੀ ਹੈ। ਉਸ ਨੂੰ ਮਹਿੰਦਰ ਸਿੰਘ ਧੋਨੀ ਦੇ ਉਤਰਾਧਿਕਾਰੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇੰਗਲੈਂਡ ਅਤੇ ਆਸਟਰੇਲੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਉਸ ਨੇ ਆਪਣੀ ਜ਼ਰੂਰਤ ਨੂੰ ਸਾਬਤ ਵੀ ਕੀਤਾ ਹੈ।

PunjabKesari

ਧਵਨ ਨੇ ਕਿਹਾ, ''ਉਹ ਕਾਫੀ ਹਮਲਾਵਰ ਬੱਲੇਬਾਜ਼ ਹਨ ੱਤੇ ਟੀਮ ਲਈ ਜ਼ਰੂਰੀ ਵੀ ਹੈ। ਉਹ ਕਿਸੇ ਵੀ ਮੌਕੇ 'ਤੇ ਮੈਚ ਦਾ ਪਾਸਾ ਪਲਟ ਸਕਦੇ ਹਨ। ਉਮੀਦ ਹੈ ਕਿ ਇਸ ਮੌਕੇ ਦਾ ਚੰਗੀ ਤਰ੍ਹਾਂ ਫਾਇਦਾ ਚੁੱਕੇਗਾ। ਨਿਊਜ਼ੀਲੈਂਡ ਖਿਲਾਫ 3 ਮੈਚਾਂ ਦੀ ਇਸ ਸੀਰੀਜ਼ ਦੇ ਜ਼ਰੀਏ ਉਹ ਦੌਰੇ ਦਾ ਜਿੱਤ ਦੇ ਨਾਲ ਅੰਤ ਕਰਨਾ ਚਾਹੁਣਗੇ ਅਤੇ ਆਸਟਰੇਲੀਆ ਖਿਲਾਫ ਇਸ ਮਹੀਨੇ ਦੇ ਆਖਰ ਵਿਚ ਭਾਰਤ ਵਿਖੇ ਸ਼ੁਰੂ ਹੋ ਰਹੀ ਸੀਰੀਜ਼ ਵਿਚ ਵੀ ਲੈਅ ਜਾਰੀ ਰੱਖਣਾ ਚਾਹੁਣਗੇ। ਸ਼ਿਖਰ ਨੇ ਕਿਹਾ ਕਿ ਅਸੀਂ ਵੀ ਇਨਸਾਨ ਹਾਂ ਅਤੇ ਸਰੀਰ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ।'' ਇਹ ਪੁੱਛਣ 'ਤੇ ਕਿ ਮਈ ਤੋਂ ਜੁਲਾਈ ਤੱਕ ਇੰਗਲੈਂਡ ਵਿਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਪਹਿਲਾਂ ਟੀ-20 ਸੀਰੀਜ਼ ਦਾ ਕੀ ਫਾਇਦਾ ਹੈ ਤਾਂ ਇਸ ਤੇ ਧਵਨ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ 5 ਵਨ ਡੇ ਕਾਫੀ ਹਨ। ਇਹ ਚੰਗੀ ਗੱਲ ਹੈ ਕਿ ਆਖਰ ਵਿਚ ਅਸੀਂ ਟੀ-20 ਖੇਡ ਰਹੇ ਹਾਂ। ਸਾਨੂੰ ਹੁਣ ਤੱਕ ਦੇ ਪ੍ਰਦਰਸ਼ਨ 'ਤੇ ਕਾਫੀ ਖੁਸ਼ੀ ਹੈ।


Related News