No Ball Controversy : ਪੰਤ ਨੂੰ ਮਿਲੀ ਮੈਚ ਦੌਰਾਨ ਆਪਾ ਗੁਆਉਣ ਦੀ ਸਜ਼ਾ, ਪ੍ਰਵੀਣ ਆਮਰੇ 'ਤੇ ਵੀ ਬੈਨ

Saturday, Apr 23, 2022 - 02:13 PM (IST)

ਮੁੰਬਈ- ਦਿੱਲੀ ਕੈਪੀਟਲਸ (ਡੀ ਸੀ.) ਦੇ ਕਪਤਾਨ ਰਿਸ਼ਭ ਪੰਤ ਤੇ ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ 'ਤੇ ਸ਼ਨੀਵਾਰ ਨੂੰ ਭਾਰੀ ਜੁਰਮਾਨਾ ਲਾਇਆ ਗਿਆ, ਜਦਕਿ ਸਹਾਇਕ ਕੋਚ ਪ੍ਰਵੀਣ ਆਮਰੇ 'ਤੇ ਰਾਜਸਥਾਨ ਰਾਇਲਜ਼ ਤੋਂ 15 ਦੌੜਾਂ ਦੀ ਹਾਰ ਦੇ ਦੌਰਾਨ ਇੰਡੀਅਨ ਪ੍ਰੀਮੀਅਰ ਲੀਗ ( ਆਈ. ਪੀ. ਐੱਲ.) ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ। 

ਇਹ ਵੀ ਪੜ੍ਹੋ : ਕ੍ਰਿਕਟ ਦੀ ਅਨੋਖੀ ਮਿਸਾਲ ਬਣ ਚੁੱਕੇ ਹਨ ਮਿਸਟਰ ਫਿਨੀਸ਼ਰ, ਧੋਨੀ ਹੈ ਤਾਂ ਮੁਮਕਿਨ ਹੈ

ਆਈ. ਪੀ. ਐੱਲ. ਨੇ ਇਕ ਬਿਆਨ 'ਚ ਕਿਹਾ ਕਿ ਪੰਤ ਤੇ ਆਮਰੇ 'ਤੇ ਪੂਰੀ ਮੈਚ ਫੀਸ ਦਾ ਜੁਰਮਾਨਾ ਲਗਾਇਆ ਗਿਆ ਹੈ, ਜਦਕਿ ਠਾਕੁਰ 'ਤੇ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਸ਼ੁੱਕਰਵਾਰ ਦੇ ਮੈਚ 'ਚ ਆਖ਼ਰੀ ਓਵਰ ਦੀ ਤੀਜੀ ਗੇਂਦ 'ਤੇ ਓਬੇਦ ਮੈਕਕੋਇ ਦੀ ਫੁਲ-ਟਾਸ 'ਤੇ ਰੋਵਮੈਨ ਪਾਵੇਲ ਵਲੋਂ ਛੱਕਾ ਲਗਾਇਆ ਗਿਆ ਸੀ, ਪਰ ਦਿੱਲੀ ਕੈਪੀਟਲਸ ਦੇ ਖ਼ੇਮੇ ਨੇ ਇਸ ਨੂੰ ਨੋ-ਬਾਲ ਐਲਾਨੇ ਜਾਣ ਦੀ ਮੰਗ ਕੀਤੀ ਸੀ। ਇਸ ਦੀ ਸ਼ੁਰੂਆਤ ਕੁਲਦੀਪ ਯਾਦਵ ਦੇ ਨਾਲ ਹੋਈ ਜੋ ਨੋਨ-ਸਟ੍ਰਾਈਕਰ ਐਂਡ 'ਤੇ ਸੀ, ਉਨ੍ਹਾਂ ਨੇ ਅੰਪਾਇਰ ਨੂੰ ਇਸ਼ਾਰਾ ਕੀਤਾ ਕਿ ਗੇਂਦ ਫੁਲ-ਟਾਸ ਹੈ ਤੇ ਨੋ-ਬਾਲ ਦੀ ਜਾਂਚ ਕਰਨ। 

ਇਹ ਵੀ ਪੜ੍ਹੋ : ਸਾਬਕਾ ਮੁੱਕੇਬਾਜ਼ ਮਾਈਕ ਟਾਇਸਨ ਨੇ ਜਹਾਜ਼ 'ਚ ਯਾਤਰੀ 'ਤੇ ਕੀਤੀ ਮੁੱਕਿਆਂ ਦੀ ਬਰਸਾਤ, ਵੀਡੀਓ ਵਾਇਰਲ

ਪਾਵੇਲ ਨੇ ਅੰਪਾਇਰਾਂ ਨਾਲ ਵੀ ਗੱਲਬਾਤ ਕੀਤੀ। ਪਰ ਅੰਪਾਇਰਾਂ ਨੇ ਇਹ ਕਹਿੰਦੇ ਹੋਏ ਆਪਣਾ ਪੱਖ ਰਖਿਆ ਕਿ ਡਿਲੀਵਰੀ ਜਾਇਜ਼ ਸੀ। ਤੈਸ਼ 'ਚ ਆ ਕੇ ਪੰਤ ਨੇ ਪਾਵੇਲ ਤੇ ਕੁਲਦੀਪ ਨੂੰ ਬਾਹਰ ਆਉਣ ਦਾ ਇਸ਼ਾਰਾ ਕੀਤਾ, ਜਦਕਿ ਆਮਰੇ ਖੇਡ ਦੇ ਮੈਦਾਨ 'ਚ ਚਲੇ ਗਏ। ਪੰਤ ਨੇ ਆਈ. ਪੀ. ਐੱਲ. ਕੋਡ ਆਫ਼ ਕੰਡਕਟ ਦੀ ਧਾਰਾ 2.7 ਦੇ ਤਹਿਤ 'ਲੈਵਲ 2 ਦਾ ਅਪਰਾਧ' ਸਵੀਕਾਰ ਕੀਤਾ ਤੇ ਠਾਕੁਰ ਨੇ ਵੀ ਆਈ. ਪੀ. ਐੱਲ. ਆਈ. ਪੀ. ਐੱਲ ਦੇ ਕੋਡ ਆਫ ਕੰਡਕਟ ਦੇ ਧਾਰਾ 2.8 ਦੇ ਤਹਿਤ 'ਲੈਵਲ 2 ਦਾ ਅਪਰਾਧ' ਤੇ ਜੁਰਮਾਨਾ ਸਵੀਕਾਰ ਕਰ ਲਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News