ਇਸ ਟੂਰਨਾਮੈਂਟ ਨਾਲ ਪੰਜ ਮਹੀਨਿਆਂ ਬਾਅਦ ਕ੍ਰਿਕਟ ਦੇ ਮੈਦਾਨ 'ਚ ਵਾਪਸੀ ਕਰੇਗਾ ਹਾਰਦਿਕ ਪੰਡਯਾ

02/25/2020 11:32:57 AM

ਸਪੋਰਟਸ ਡੈਸਕ— ਫਿਟਨੈੱਸ ਹਾਸਲ ਕਰ ਚੁੱਕਿਆ ਭਾਰਤ ਦਾ ਆਲਰਾਊਂਡਰ ਹਾਰਦਿਕ ਪੰਡਯਾ ਸੋਮਵਾਰ ਤੋਂ ਇਥੇ ਸ਼ੁਰੂ ਹੋ ਰਹੇ ਡੀ. ਵਾਈ. ਪਾਟਿਲ ਟੀ-20 ਕ੍ਰਿਕਟ ਟੂਰਨਾਮੈਂਟ ਵਿਚ ਖੇਡੇਗਾ। ਪੰਡਯਾ ਨੂੰ 5 ਮਹੀਨੇ ਪਹਿਲਾਂ ਕਮਰ 'ਚ ਸੱਟ ਲੱਗੀ ਸੀ, ਜਿਸ ਤੋਂ ਬਾਅਦ ਲੰਡਨ 'ਚ ਉਸ ਦੀ ਸਰਜਰੀ ਹੋਈ ਸੀ। ਇਹ 26 ਸਾਲਾ ਆਲਰਾਊਂਡਰ ਬੈਂਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਰਿਹੈਬਲੀਟੇਸ਼ਨ ਵਿਚੋਂ ਲੰਘ ਰਿਹਾ ਹੈ।

PunjabKesariਮੁੰਬਈ ਕ੍ਰਿਕਟ ਸੰਘ ਅਤੇ ਡੀ. ਵਾਈ. ਪਾਟਿਲ ਖੇਡ ਅਕੈਡਮੀ ਦੇ ਪ੍ਰਧਾਨ ਡਾ. ਵਿਜੇ ਪਾਟਿਲ ਨੇ ਇੱਥੇ ਪੱਤਰਕਾਰਾਂ ਦੇ ਹਵਾਲੇ ਤੋਂ ਕਿਹਾ,  ''ਰਿਆਲੰਸ 1 ਟੀਮ ਦਾ ਹਾਰਦਿਕ ਪੰਡਯਾ, ਭੁਵਨੇਸ਼ਵਰ ਕੁਮਾਰ ਅਤੇ ਸ਼ਿਖਰ ਧਵਨ ਕਰਨਗੇ। ਧਵਨ ਅਤੇ ਭੁਵਨੇਸ਼ਵਰ ਵੀ ਸੱਟ ਤੋਂ ਉਭਰ ਰਹੇ ਹਨ। ਭੁਵਨੇਸ਼ਵਰ ਦਾ ਹਰਨੀਆ ਦਾ ਆਪਰੇਸ਼ਨ ਹੋਇਆ ਸੀ ਜਦ ਕਿ ਧਵਨ ਨੂੰ ਪਿਛਲੇ ਮਹੀਨੇ ਆਸਟਰੇਲੀਆ ਖਿਲਾਫ ਘਰੇਲੂ ਵਨ ਡੇ ਅੰਤਰਰਾਸ਼ਟਰੀ ਮੈਚ ਦੇ ਦੌਰਾਨ ਮੋਡੇ 'ਚ ਸੱਟ ਲੱਗੀ ਸੀ। ਇਸ ਟੀ-20 ਟੂਰਨਾਮੈਂਟ 'ਚ ਖਿਤਾਬ ਲਈ ਕੁਲ 16 ਟੀਮਾਂ ਚੁਣੌਤੀ ਪੇਸ਼ ਕਰਨਗੀਆਂ। ਫਾਈਨਲ ਛੇ ਮਾਰਚ ਨੂੰ ਖੇਡਿਆ ਜਾਵੇਗਾ। ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਮਨੀਸ਼ ਪੰਡਿਤ, ਸ਼੍ਰੇਅਸ ਅਈਅਰ, ਸ਼ਿਵਮ ਦੁਬੇ ਅਤੇ ਸੰਜੂ ਸੈਮਸਨ ਤੋਂ ਇਲਾਵਾ ਘਰੇਲੂ ਕ੍ਰਿਕਟ ਦੇ ਦਿੱਗਜ ਖਿਡਾਰੀ ਸੂਰਿਆ ਕੁਮਾਰ ਯਾਦਵ, ਰਾਹੁਲ ਤਿਵਾਰੀ ਅਤੇ ਅੰਡਰ 19 ਵਿਸ਼ਵ ਕੱਪ 'ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਦਿਵਿਆਂਸ਼ ਸਕਸੇਨਾ ਬੀ. ਪੀ. ਸੀ. ਐੱਲ. ਟੀਮ ਦਾ ਹਿੱਸਾ ਹੋਣਗੇ।


Related News