ਟੀ-20 ਆਲਰਾਊਂਡਰ ਰੈਂਕਿੰਗ ’ਚ ਨੰਬਰ ਦੋ ’ਤੇ ਪਹੁੰਚਿਆ ਹਾਰਦਿਕ ਪੰਡਯਾ

Thursday, Feb 09, 2023 - 01:53 PM (IST)

ਟੀ-20 ਆਲਰਾਊਂਡਰ ਰੈਂਕਿੰਗ ’ਚ ਨੰਬਰ ਦੋ ’ਤੇ ਪਹੁੰਚਿਆ ਹਾਰਦਿਕ ਪੰਡਯਾ

ਦੁਬਈ (ਵਾਰਤਾ)– ਖੇਡ ਦੇ ਸਭ ਤੋਂ ਛੋਟੇ ਸਵਰੂਪ ਵਿਚ ਭਾਰਤ ਦਾ ਕਪਤਾਨ ਹਾਰਦਿਕ ਪੰਡਯਾ ਨਿਊਜ਼ੀਲੈਂਡ ਵਿਰੁੱਧ ਤੀਜੇ ਟੀ-20 ਵਿਚ ਆਪਣੇ ਆਲਰਾਊਂਡ ਪ੍ਰਦਰਸ਼ਨ ਦੇ ਦਮ ’ਤੇ ਟੀ-20 ਆਲਰਾਊਂਡ ਰੈਂਕਿੰਗ ਵਿਚ ਦੂਜੇ ਸਥਾਨ ’ਤੇ ਪਹੁੰਚ ਗਿਆ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਵਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਦੇ ਅਨੁਸਾਰ ਪੰਡਯਾ ਕਰੀਅਰ ਦੀ ਸਰਵਸ੍ਰੇਸ਼ਠ 250 ਰੇਟਿੰਗ ਦੇ ਨਾਲ ਦੂਜੇ ਨੰਬਰ ਦਾ ਆਲਰਾਊਂਡਰ ਬਣ ਗਿਆ ਹੈ। ਉਸ ਨੇ ਅਫਗਾਨਿਤਾਨ ਦੇ ਧਾਕੜ ਆਲਰਾਊਂਡਰ ਮੁਹੰਮਦ ਨਬੀ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਚੋਟੀ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ (252) ਤੋਂ ਸਿਰਫ ਦੋ ਪੁਆਇੰਟ ਪਿੱਛੇ ਹੈ।

ਪੰਡਯਾ ਨੇ ਤੀਜੇ ਟੀ-20 ਵਿਚ ਬੱਲੇ ਨਾਲ 30 ਦੌੜਾਂ ਦਾ ਯੋਗਦਾਨ ਦਿੱਤਾ ਜਦਕਿ ਆਪਣੇ 4 ਓਵਰਾਂ ਵਿਚ ਉਸ ਨੇ ਸਿਰਫ 16 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸਨ। ਸ਼ੁਭਮਨ ਗਿੱਲ (126 ਅਜੇਤੂ) ਦੇ ਧਮਾਕੇਦਾਰ ਸੈਂਕੜੇ ਤੇ ਪੰਡਯਾ ਦੇ ਆਲਰਾਊਂਡਰ ਪ੍ਰਦਰਸ਼ਨ ਦੇ ਦਮ ’ਤੇ ਭਾਰਤ 168 ਦੌੜਾਂ ਦੀ ਇਤਿਹਾਸਕ ਜਿੱਤ ਦਰਜ ਕਰ ਸਕਿਆ ਸੀ। ਆਪਣੇ ਸੈਂਕੜੇ ਦੇ ਦਮ ’ਤੇ ਗਿੱਲ ਨੇ ਵੀ 168 ਸਥਾਨਾਂ ਦੀ ਵੱਡੀ ਛਲਾਂਗ ਲਗਾ ਕੇ ਟੀ-20 ਬੱਲੇਬਾਜ਼ਾਂ ਦੀ ਸੂਚੀ ਵਿਚ 30ਵਾਂ ਸਥਾਨ ਹਾਸਲ ਕਰ ਲਿਆ, ਜਦਕਿ ਸੂਰਯਕੁਮਾਰ ਯਾਦਵ ਇਸ ਸੂਚੀ ਵਿਚ ਚੋਟੀ ’ਤੇ ਮੌਜੂਦ ਹੈ। ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਗੇਂਦਬਾਜ਼ਾਂ ਦੀ ਸੂਚੀ ਵਿਚ 8 ਸਥਾਨਾਂ ਦੀ ਛਲਾਂਗ ਲਾ ਕੇ 13ਵੇਂ ਸਥਾਨ ’ਤੇ ਪਹੁੰਚ ਗਿਆ ਹੈ।


author

cherry

Content Editor

Related News