ਪੰਡਯਾ ਨੇ ਐੱਨ. ਸੀ. ਏ. ਵਿਚ ਨੈੱਟ ਸੈਸ਼ਨ ''ਚ ਲਿਆ ਹਿੱਸਾ

Thursday, Feb 13, 2020 - 02:07 AM (IST)

ਪੰਡਯਾ ਨੇ ਐੱਨ. ਸੀ. ਏ. ਵਿਚ ਨੈੱਟ ਸੈਸ਼ਨ ''ਚ ਲਿਆ ਹਿੱਸਾ

ਬੇਂਗਲੂਰ- ਕਮਰ ਦੀ ਸੱਟ ਤੋਂ ਉਭਰ ਰਹੇ ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਬੁੱਧਵਾਰ ਨੂੰ ਇੱਥੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਵਿਚ ਨੈੱਟ ਸੈਸ਼ਨ ਵਿਚ ਹਿੱਸਾ ਲਿਆ। ਪੰਡਯਾ ਨੇ ਨੈੱਟ 'ਤੇ ਥ੍ਰੋਅ ਡਾਊਨ ਦਾ ਸਾਹਮਣਾ ਕੀਤਾ ਅਤੇ ਜ਼ਿਆਦਾ ਸਮਾਂ ਸਿੱਧਾ ਬੱਲੇ ਨਾਲ ਹੀ ਖੇਡਿਆ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ ਦੱਖਣੀ ਅਫਰੀਕਾ ਖਿਲਾਫ ਅਗਲੇ ਮਹੀਨੇ ਹੋਣ ਵਾਲੇ ਵਨ ਡੇ ਮੈਚਾਂ ਜਾਂ ਉਸ ਤੋਂ ਬਾਅਦ ਹੋਣ ਵਾਲੇ ਆਈ. ਪੀ. ਐੱਲ. ਲਈ ਵਾਪਸੀ ਕਰੇਗਾ ਜਾਂ ਨਹੀਂ। ਪੰਡਯਾ ਦੀ ਪਿਛਲੇ ਸਾਲ ਅਕਤੂਬਰ ਵਿਚ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਉਹ ਕ੍ਰਿਕਟ ਤੋਂ ਦੂਰ ਹੈ। ਇਸ ਸਾਲ ਆਸਟਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਦੇਖਦੇ ਹੋਏ ਪੰਡਯਾ ਦੀ ਫਿੱਟਨੈੱਸ ਭਾਰਤ ਦੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਹ ਮੱਧਮ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਨ ਤੋਂ ਇਲਾਵਾ ਹਮਲਾਵਰ ਬੱਲੇਬਾਜ਼ੀ ਕਰਨ ਦੇ ਯੋਗ ਹੈ।

 

author

Gurdeep Singh

Content Editor

Related News