ਪੰਡਿਤਾ ਨੇ ਜਮਸ਼ੇਦਪੁਰ FC ਨੂੰ ਚੋਟੀ ''ਤੇ ਪਹੁੰਚਾਇਆ

Wednesday, Jan 12, 2022 - 02:21 AM (IST)

ਪੰਡਿਤਾ ਨੇ ਜਮਸ਼ੇਦਪੁਰ FC ਨੂੰ ਚੋਟੀ ''ਤੇ ਪਹੁੰਚਾਇਆ

ਬਾਮਬੋਲਿਮ- ਇਸ਼ਾਨ ਪੰਡਿਤਾ ਦੇ ਆਖਰੀ ਮਿੰਟ ਵਿਚ ਕੀਤੇ ਗਏ ਗੋਲ ਦੇ ਦਮ 'ਤੇ ਜਮਸ਼ੇਦਪੁਰ ਐੱਫ. ਸੀ. ਨੇ ਮੰਗਲਵਾਰ ਨੂੰ ਇੱਥੇ ਐੱਫ. ਸੀ. ਬੰਗਾਲ ਨੂੰ 1-0 ਨਾਲ ਹਰਾ ਕੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਵਿਚ ਚੋਟੀ ਦਾ ਸਥਾਨ ਹਾਸਲ ਕੀਤਾ। ਮੈਚ ਜਦੋਂ ਗੋਲ ਰਹਿਤ ਡਰਾਅ ਵੱਲ ਵਧ ਰਿਹਾ ਸੀ ਤਾਂ ਉਦੋਂ ਪੰਡਿਤਾ ਨੇ 88ਵੇਂ ਮਿੰਟ ਵਿਚ ਮਹੱਤਵਪੂਰਨ ਗੋਲ ਕਰਕੇ ਜਮਸ਼ੇਦਪੁਰ ਦੇ ਲਈ ਤਿੰਨ ਅੰਕ ਪੱਕੇ ਕੀਤੇ।

ਇਹ ਖ਼ਬਰ ਪੜ੍ਹੋ- NZ v BAN : ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ ਪਾਰੀ ਦੇ ਅੰਤਰ ਨਾਲ ਹਰਾਇਆ, ਸੀਰੀਜ਼ 'ਚ ਕੀਤੀ ਬਰਾਬਰੀ

PunjabKesari


ਲਗਾਤਾਰ ਦੂਜੀ ਜਿੱਤ ਨਾਲ ਜਮਸ਼ੇਦਪੁਰ ਦੇ 11 ਮੈਚਾਂ ਵਿਚ 19 ਅੰਕ ਹੋ ਗਏ ਹਨ ਤੇ ਉਹ ਕੇਰਲ ਬਲਾਸਟਰਸ ਤੋਂ 2 ਅੰਕ ਅੱਗੇ ਹੋ ਗਿਆ ਹੈ, ਜਿਸ ਦੇ 10 ਮੈਚਾਂ ਵਿਚੋਂ 17 ਅੰਕ ਹਨ। ਟੂਰਨਾਮੈਂਟ ਵਿਚ ਸ਼ੁਰੂ 'ਚ ਚੋਟੀ 'ਤੇ ਰਿਹਾ, ਮੁੰਬਈ ਐੱਫ. ਸੀ. ਤੀਜੇ ਸਥਾਨ 'ਤੇ ਖਿਸਕ ਗਿਆ ਹੈ। ਈਸਟ ਬੰਗਾਲ ਨੂੰ ਹੁਣ ਵੀ ਆਪਣੀ ਪਹਿਲੀ ਜਿੱਤ ਦਾ ਇੰਤਜ਼ਾਰ ਹੈ। ਉਸਦੇ 11 ਮੈਚਾਂ ਵਿਚ 6 ਅੰਕ ਹਨ ਤੇ ਇਹ ਸਭ ਤੋਂ ਹੇਠਲੇ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਦੇ ਆਲਰਾਊਂਡਰ ਕ੍ਰਿਸ ਮੌਰਿਸ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

 


author

Gurdeep Singh

Content Editor

Related News