ਫੁੱਟਬਾਲਰ ਆਦਿਲ ਰਮੀ ਨਾਲ ਸੁਲਾਹ ਕਰ ਕੇ ਮੈਚ ਦੇਖਣ ਪਹੁੰਚੀ ਪਾਮੇਲਾ ਐਂਡਰਸਨ
Thursday, Nov 15, 2018 - 04:32 AM (IST)

ਜਲੰਧਰ - ਫੁੱਟਬਾਲਰ ਆਦਿਲ ਰਮੀ ਇਕ ਵਾਰ ਫਿਰ ਤੋਂ ਖੁਸ਼ ਹੋ ਸਕਦਾ ਹੈ ਕਿਉਂਕਿ ਉਸ ਦੀ ਪ੍ਰੇਮਿਕਾ ਪਾਮੇਲਾ ਐਂਡਰਸਨ ਦੁਬਾਰਾ ਉਸ ਦੀ ਜ਼ਿੰਦਗੀ 'ਚ ਪਰਤ ਆਈ ਹੈ। ਬੀਤੇ ਮਹੀਨੇ ਆਦਿਲ ਦੀ ਇਕ ਗਲਤੀ ਕਾਰਨ ਉਸ ਦਾ ਪਾਮੇਲਾ ਨਾਲ ਬ੍ਰੇਕਅਪ ਹੋ ਗਿਆ ਸੀ ਪਰ ਹੁਣ ਲੱਗਦਾ ਹੈ ਕਿ ਦੋਵਾਂ 'ਚ ਸੁਲਾਹ ਹੋ ਗਈ ਹੈ। ਮਾਰਸਿਲੇ ਕਲੱਬ ਵਲੋਂ ਖੇਡ ਰਹੇ ਆਦਿਲ ਨੇ ਬੀਤੇ ਦਿਨੀਂ ਜਦੋਂ ਇਕ ਮੈਚ 'ਚ ਆਪਣੀ ਟੀਮ ਵਲੋਂ ਗੋਲ ਕੀਤਾ ਤਾਂ ਉਸ ਲਈ ਦਰਸ਼ਕਾਂ 'ਚ ਬੈਠੀ ਪਾਮੇਲਾ ਨੇ ਖੂਬ ਤਾੜੀਆਂ ਵਜਾਈਆਂ ਸਨ। ਪਾਮੇਲਾ ਨੇ ਆਦਿਲ ਨੂੰ ਫਲਾਇੰਗ ਕਿੱਸ ਵੀ ਦਿੱਤੀ, ਜਿਸ ਦੀਆਂ ਫੋਟੋਜ਼ ਸੋਸ਼ਲ ਸਾਈਟਸ 'ਤੇ ਵਾਇਰਲ ਹੋ ਗਈਆਂ। ਬੀਤੇ ਮਹੀਨੇ ਦੋਵਾਂ 'ਚ ਬ੍ਰੇਕਅਪ ਦੀਆਂ ਖਬਰਾਂ ਆ ਗਈਆਂ ਸਨ। ਦੱਸਿਆ ਗਿਆ ਕਿ ਆਦਿਲ ਪਾਮੇਲਾ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਸੀਰੀਅਸ ਹੋ ਗਿਆ ਸੀ। ਇਸੇ ਦੌਰਾਨ ਉਸ ਨੇ ਪਾਮੇਲਾ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਕਿਉਂਕਿ ਪਾਮੇਲਾ ਚੌਥਾ ਵਿਆਹ ਕਰਨ ਲਈ ਤਿਆਰ ਨਹੀਂ ਸੀ, ਅਜਿਹੀ 'ਚ ਉਸ ਨੇ ਆਦਿਲ ਨੂੰ ਮਨ੍ਹਾ ਕਰ ਦਿੱਤਾ।
ਪ੍ਰਪੋਜ਼ਲ ਰਿਜੈਕਟ ਹੋਣ ਤੋਂ ਪਰੇਸ਼ਾਨ ਆਦਿਲ ਕਈ ਦਿਨ ਤੱਕ ਮੀਡੀਆ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਦੁਬਾਰਾ ਆਦਿਲ ਦੇ ਮੈਚ 'ਚ ਪਾਮੇਲਾ ਦੇ ਦਿਸਣ ਤੋਂ ਬਾਅਦ ਇਹ ਸੰਭਾਵਨਾ ਹੋਰ ਵੀ ਵਧ ਗਈ ਹੈ ਕਿ ਦੋਵਾਂ 'ਚ ਸੁਲਾਹ ਹੋ ਗਈ ਹੈ। ਦੱਸ ਦੇਈਏ ਕਿ ਪਾਮੇਲਾ ਨੇ ਫੀਫਾ ਵਿਸ਼ਵ ਕੱਪ ਦੌਰਾਨ ਵੀ ਫਰਾਂਸ ਵੱਲੋਂ ਖੇਡ ਰਹੇ ਆਦਿਲ ਦਾ ਖੂਬ ਉਤਸ਼ਾਹ ਵਧਾਇਆ ਸੀ। ਆਦਿਲ ਸ਼ੁਰੂ ਤੋਂ ਹੀ ਪਾਮੇਲਾ ਦੀ ਖੂਬਸੂਰਤੀ ਦਾ ਦੀਵਾਨਾ ਰਿਹਾ ਹੈ। ਉਸ ਨੇ ਪਾਮੇਲਾ ਨੂੰ ਇਕ ਪਾਰਟੀ ਦੌਰਾਨ ਤਾਰੀਫਾਂ ਕਰ ਕੇ ਇੰਪ੍ਰੈਸ ਕੀਤਾ ਸੀ।