ਇਤਿਹਾਸਕ ਮਾਘੀ ਜੋੜ ਮੇਲੇ ਮੌਕੇ ਪਹੁੰਚੀ ਸੰਗਤ ਨੇ ਵਰ੍ਹਾਈਆਂ ਨੂਰਦੀਨ ਦੀ ਕਬਰ ''ਤੇ ਜੁੱਤੀਆਂ
Thursday, Jan 15, 2026 - 04:54 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਮਾਘੀ ਜੋੜ ਮੇਲੇ ਤੇ ਸ਼ਹੀਦਾਂ ਨੂੰ ਸਜਦਾ ਕਰਨ ਪਹੁੰਚ ਰਹੀ ਸੰਗਤ ਵੱਲੋਂ ਵੀਰਵਾਰ ਨੂੰ ਤੜਕੇ ਤੋਂ ਹੀ ਗੁਰਦੁਆਰਾ ਸ੍ਰੀ ਦਾਤਣਸਰ ਸਾਹਿਬ ਕੋਲ ਸਥਿਤ ਨੂਰਦੀਨ ਦੀ ਕਬਰ 'ਤੇ ਜੁੱਤੀਆਂ ਵਰਾਉਣ ਦਾ ਸਿਲਸਿਲਾ ਜਾਰੀ ਹੈ।
ਦੱਸਦੇ ਹਨ ਕਿ ਇਸ ਥਾਂ 'ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਸਵੇਰੇ ਦਾਤਣ ਕਰ ਰਹੇ ਸਨ, ਤਾਂ ਨੂਰਦੀਨ ਨੇ ਪਿੱਛੋਂ ਗੁਰੂ ਜੀ ’ਤੇ ਬਰਛੇ ਨਾਲ ਵਾਰ ਕਰਨਾ ਚਾਹਿਆ ਪਰ ਗੁਰੂ ਜੀ ਨੇ ਆਪਣਾ ਬਚਾਅ ਕਰਦਿਆਂ ਹੱਥ 'ਚ ਫੜੇ ਲੋਟੇ ਦਾ ਵਾਰ ਕਰ ਕੇ ਹੀ ਉਸ ਨੂੰ ਮਾਰ ਗਿਰਾਇਆ ਸੀ । ਉਦੋਂ ਤੋਂ ਹੀ ਇਤਿਹਾਸਕ ਮਾਘੀ ਜੋੜ ਮੇਲੇ 'ਤੇ ਸੰਗਤ ਦਾ ਹਜੂਮ ਇੱਥੇ ਨੂਰਦੀਨ ਦੀ ਕਬਰ 'ਤੇ ਪਹੁੰਚਦਾ ਹੈ ਤੇ ਉਸ ਦੀ ਕਬਰ 'ਤੇ ਜੰਮ ਕੇ ਜੁੱਤੀਆਂ ਵਰ੍ਹਾ ਕੇ ਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦਾ ਹੈ।
