ਨਿਊਲੈਂਡਸ ਸਟੇਡੀਅਮ ਦੇ ਬਾਹਰ ਫਲਸਤੀਨ ਸਮਰਥਕਾਂ ਨੇ ਦੱਖਣੀ ਅਫਰੀਕੀ ਕਪਤਾਨ ਖਿਲਾਫ ਕੀਤੀ ਨਾਅਰੇਬਾਜ਼ੀ
Wednesday, Jan 03, 2024 - 05:32 PM (IST)
ਕੇਪਟਾਊਨ : ਫਲਸਤੀਨ ਸਮਰਥਕ ਸਮੂਹ ਨੇ ਬੁੱਧਵਾਰ ਨੂੰ ਇੱਥੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜੇ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਨਿਊਲੈਂਡਸ ਕ੍ਰਿਕਟ ਸਟੇਡੀਅਮ ਦੇ ਬਾਹਰ ਇਜ਼ਰਾਈਲ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਮੇਜ਼ਬਾਨ ਟੀਮ ਦੇ ਅੰਡਰ-19 ਕਪਤਾਨ ਡੇਵਿਡ ਟਾਈਗਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਤਸਵੀਰ 'ਚ ਗੜਬੜੀ, ਕ੍ਰਿਕਟਰ ਨੂੰ ਗੁਆਉਣਾ ਪਿਆ ਇਕ ਕਰੋੜ ਦਾ IPL ਕਰਾਰ
ਟਿਗਰ ਨੇ ਇਜ਼ਰਾਇਲੀ ਫੌਜ ਦਾ ਸਮਰਥਨ ਕਰਦੇ ਹੋਏ ਬਿਆਨ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਦੇ ਛੋਟੇ ਸਮੂਹ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ 'ਤੇ ਲਿਖਿਆ ਸੀ, "ਨਸਲਵਾਦੀ ਇਜ਼ਰਾਈਲ ਦਾ ਬਾਈਕਾਟ ਕਰੋ" ਅਤੇ "ਨਸਲਵਾਦੀ ਇਜ਼ਰਾਈਲ ਨੂੰ ਨਸ਼ਟ ਕਰੋ।" ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਆਜ਼ਾਦ ਫਲਸਤੀਨ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਸਟੇਡੀਅਮ ਦੇ ਬਾਹਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਦੱਖਣੀ ਅਫਰੀਕਾ ਦੇ ਅੰਡਰ-19 ਰਾਸ਼ਟਰੀ ਕਪਤਾਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ : ICC ਟੈਸਟ ਰੈਂਕਿੰਗ 'ਚ ਵਿਰਾਟ ਕੋਹਲੀ ਚੋਟੀ ਦੇ 10 'ਚ ਵਾਪਸ ਪਰਤੇ
ਇਕ ਪ੍ਰਦਰਸ਼ਨਕਾਰੀ ਨੇ ਕਿਹਾ, 'ਡੇਵਿਡ ਟਾਈਗਰ, ਤੁਸੀਂ ਸਾਡੇ ਦੇਸ਼ ਦਾ ਕਪਤਾਨ ਬਣਨ ਦੇ ਲਾਇਕ ਨਹੀਂ ਹੋ।' ਟਾਈਗਰ ਨੂੰ ਪਿਛਲੇ ਸਾਲ 22 ਅਕਤੂਬਰ ਨੂੰ ਹੋਏ ਇਕ ਐਵਾਰਡ ਸਮਾਰੋਹ ਦੌਰਾਨ 'ਰਾਈਜ਼ਿੰਗ ਸਟਾਰ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੇ ਕਿਹਾ, 'ਮੈਨੂੰ ਇਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਅਤੇ ਹਾਂ ਹੁਣ ਮੈਂ 'ਰਾਈਜ਼ਿੰਗ ਸਟਾਰ' ਹਾਂ ਪਰ ਸਹੀ ਅਰਥਾਂ 'ਚ ਇਜ਼ਰਾਈਲ ਵਿਚ 'ਉਭਰਦੇ ਸਿਤਾਰੇ' ਨੌਜਵਾਨ ਸਿਪਾਹੀ ਹਨ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।