ਫਿਲਸਤੀਨ ਓਲੰਪਿਕ ਟੀਮ ਦਾ ਪੈਰਿਸ ਪਹੁੰਚਣ ’ਤੇ ਸ਼ਾਨਦਾਰ ਸੁਆਗਤ, ਦਿੱਤੇ ਗਏ ਤੋਹਫ਼ੇ ਤੇ ਗੁਲਾਬ ਦੇ ਫੁੱਲ

Friday, Jul 26, 2024 - 03:58 AM (IST)

ਫਿਲਸਤੀਨ ਓਲੰਪਿਕ ਟੀਮ ਦਾ ਪੈਰਿਸ ਪਹੁੰਚਣ ’ਤੇ ਸ਼ਾਨਦਾਰ ਸੁਆਗਤ, ਦਿੱਤੇ ਗਏ ਤੋਹਫ਼ੇ ਤੇ ਗੁਲਾਬ ਦੇ ਫੁੱਲ

ਸਪੋਰਟਸ ਡੈਸਕ– ਇਜ਼ਰਾਈਲ ਨਾਲ ਜੰਗ ਕਾਰਨ ਬੇਹੱਦ ਮਾੜੇ ਦੌਰ 'ਚੋਂ ਗੁਜ਼ਰ ਰਹੇ ਫਿਲਸਤੀਨ ਦੇ ਓਲੰਪਿਕ ਦਲ ਦਾ ਪੈਰਿਸ ਪਹੁੰਚਣ ’ਤੇ ਲੋਕਾਂ ਨੇ ਤਾੜੀਆਂ ਅਤੇ ਤੋਹਫਿਆਂ ਨਾਲ ਸਵਾਗਤ ਕੀਤਾ। ਤੋਹਫਿਆਂ ’ਚ ਖਾਣੇ ਦਾ ਸਾਮਾਨ ਅਤੇ ਗੁਲਾਬ ਦੇ ਫੁੱਲ ਸ਼ਾਮਲ ਸਨ। 

ਪੈਰਿਸ ਹਵਾਈ ਅੱਡੇ ਤੋਂ ਬਾਹਰ ਨਿਕਲ ਕੇ ਫਿਲਸਤੀਨ ਦੇ ਖਿਡਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹੁਣ ਤੱਕ 39,000 ਫਿਲਸਤੀਨੀਆਂ ਦੀ ਜਾਨ ਲੈ ਚੁੱਕੇ ਇਜ਼ਰਾਈਲ-ਹਮਾਸ ਜੰਗ ਵਿਚਾਲੇ ਉਨ੍ਹਾਂ ਦੀ ਮੌਜੂਦਗੀ ਸੰਕੇਤ ਵਾਂਗ ਹੋਵੇਗੀ।

ਇਹ ਵੀ ਪੜ੍ਹੋ- ਅੱਜ ਤੋਂ ਹੋਵੇਗੀ ਖੇਡ ਮਹਾਕੁੰਭ ਦੀ ਸ਼ੁਰੂਆਤ, ਪੈਰਿਸ 'ਚ ਟੋਕੀਓ ਓਲੰਪਿਕ ਦਾ ਰਿਕਾਰਡ ਤੋੜਨ ਉਤਰਨਗੇ ਭਾਰਤੀ ਖਿਡਾਰੀ

ਖਿਡਾਰੀਆਂ, ਫ੍ਰਾਂਸ ਦੇ ਸਮਰਥਕਾਂ ਅਤੇ ਸਿਆਸਤਦਾਨਾਂ ਨੇ ਯੂਰਪੀ ਦੇਸ਼ਾਂ ਨੂੰ ਫਿਲਸਤੀਨ ਨੂੰ ਇਕ ਦੇਸ਼ ਦੇ ਰੂਪ ’ਚ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਕਈਆਂ ਨੇ ਓਲੰਪਿਕ ’ਚ ਇਜ਼ਰਾਈਲੀ ਖਿਡਾਰੀਆਂ ਦੇ ਖੇਡਣ ’ਤੇ ਨਾਰਾਜ਼ਗੀ ਜਤਾਈ ਹੈ, ਜਿਨ੍ਹਾਂ ਨੇ ਇਜ਼ਰਾਈਲ ’ਤੇ ਜੰਗੀ ਅਪਰਾਧਾਂ ਅਤੇ ਮਨੁੱਖਤਾ ਵਿਰੁੱਧ ਅਪਰਾਧ ਦੇ ਦੋਸ਼ ਲਗਾਏ ਹਨ।

ਸਾਊਦੀ ਅਰਬ ’ਚ ਪੈਦਾ ਹੋਏ 24 ਸਾਲਾਂ ਦੇ ਫਿਲਸਤੀਨ ਤੈਰਾਕ ਯਾਜਾਨ ਅਲ ਬਵਾਬ ਨੇ ਕਿਹਾ,‘ਫ੍ਰਾਂਸ ਫਿਲਸਤੀਨ ਨੂੰ ਇਕ ਦੇਸ਼ ਨਹੀਂ ਮੰਨਦਾ, ਇਸ ਲਈ ਮੈਂ ਇਥੇ ਫਿਲਸਤੀਨ ਦਾ ਝੰਡਾ ਲਹਿਰਾਉਣ ਆਇਆ ਹਾਂ।’

ਇਹ ਵੀ ਪੜ੍ਹੋ- 'ਜਗ ਬਾਣੀ' 'ਚ ਲੱਗੀ ਖ਼ਬਰ ਦਾ ਅਸਰ- ਤਸਵੀਰ ਹੋਈ ਵਾਇਰਲ ਤਾਂ ਚੋਰ ਨੇ ਚੋਰੀ ਕੀਤੀ ਐਕਟਿਵਾ ਖ਼ੁਦ ਛੱਡੀ ਵਾਪਸ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News