ਵਿਸ਼ਵ ਕੱਪ ਤੋਂ ਪਹਿਲਾ ਪਾਕਿਸਤਾਨ ਲਈ ਵੱਡੀ ਖੁਸ਼ਖਬਰੀ, ਇਹ ਦਿੱਗਜ ਖਿਡਾਰੀ ਕਰੇਗਾ ਵਾਪਸੀ

Wednesday, May 15, 2019 - 12:37 PM (IST)

ਸਪੋਰਟਸ ਡੈਸਕ— ਪਾਕਿਸਤਾਨ ਦੇ ਹਰਫਨਮੌਲਾ ਖਿਡਾਰੀ ਸ਼ਾਦਾਬ ਖਾਨ 30 ਮਈ ਤੋਂ ਇੰਗਲੈਂਡ ਐਂਡ ਵੇਲਸ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਫਿੱਟ ਹੋ ਗਏ ਹਨ। ਸ਼ਾਦਾਬ ਹੁਣ ਇੰਗਲੈਂਡ ਦੇ ਖਿਲਾਫ ਜਾਰੀ ਵਨ-ਡੇ ਸੀਰੀਜ਼ 'ਚ ਵੀ ਪਾਕਿਸਤਾਨ ਦੀ ਟੀਮ ਦੇ ਨਾਲ ਜੁੜਣਗੇ। ਕਰਿਕਇੰਫੋ ਮੁਤਾਬਕ 20 ਸਾਲ ਦਾ ਸ਼ਾਦਾਬ ਵੀਰਵਾਰ ਨੂੰ ਇੰਗਲੈਂਡ ਲਈ ਰਵਾਨਾ ਹੋਣਗੇ। ਉਹ ਹੇਪਟਾਈਟਿਸ ਵਾਈਰਸ ਨਾਲ ਪੀੜਿਤ ਸਨ ਤੇ ਵਨ-ਡੇ ਸੀਰੀਜ ਦੇ ਸ਼ੁਰੂ ਹੋਣ ਤੋਂ ਲੈ ਕੇ ਹੁੱਣ ਤੱਕ ਘਰ 'ਚ ਹੀ ਆਰਾਮ ਕਰ ਰਹੇ ਸਨ।

ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਖਾਨ ਨੇ ਮੰਗਲਵਾਰ ਨੂੰ ਕਿਹਾ, ਸਾਨੂੰ ਸ਼ਾਦਾਬ ਨਾਲ ਜੁੜੀ ਚੰਗੀ ਖਬਰ ਮਿਲੀ ਹੈ। ਉਹ ਵਿਸ਼ਵ ਕੱਪ ਲਈ ਫਿੱਟ ਹੋਣਗੇ ਤੇ ਅਸੀਂ ਉਨ੍ਹਾਂ ਦੇ ਟੀਮ 'ਚ ਵਾਪਸੀ ਨੂੰ ਲੈ ਕੇ ਉਤਸੁਕ ਹਾਂ। ਸ਼ਾਦਾਬ ਦਾ ਨਾਮ ਇੰਗਲੈਂਡ ਦੇ ਖਿਲਾਫ ਸੀਮਿਤ ਓਵਰ ਸੀਰੀਜ਼ ਲਈ ਪਾਕਿਸਤਾਨ ਦੀ ਟੀਮ 'ਚ ਸ਼ਾਮਿਲ ਕੀਤਾ ਗਿਆ ਸੀ, ਪਰ ਵਾਇਰਸ ਦੇ ਕਾਰਨ ਉਨ੍ਹਾਂ ਦਾ ਵਿਸ਼ਵ ਕੱਪ 'ਚ ਖੇਡਣਾ ਵੀ ਸ਼ੱਕੀ ਮੰਨਿਆ ਜਾ ਰਿਹਾ ਸੀ।PunjabKesari
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਨੇ ਖਾਨ ਦੇ ਹਵਾਲੇ ਤੋਂ ਦੱਸਿਆ, ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਬਲਡ ਟੈਸਟ ਨੈਗੇਟਿਵ ਆਏ ਹਨ ਅਤੇ ਹੁਣ ਮੈਂ ਕ੍ਰਿਕਟ 'ਚ ਵਾਪਸੀ ਕਰ ਸਕਦਾ ਹਾਂ। ਮੈਨੂੰ ਹਮੇਸ਼ਾ ਤੋਂ ਵਿਸ਼ਵਾਸ ਸੀ ਕਿ ਮੇਰਾ ਵਾਇਰਲ ਇੰਫੈਕਸ਼ਨ ਠੀਕ ਹੋ ਜਾਵੇਗਾ ਤੇ ਮੈਂ ਵਿਸ਼ਵ ਕੱਪ ਲਈ ਉਪਲੱਬਧ ਰਹਾਂਗਾ।PunjabKesari ਟੀਮ ਦੇ ਕੋਚ ਆਰਥਰ ਨੇ ਕਿਹਾ, ਪਾਕਿਸਤਾਨ ਕ੍ਰਿਕਟ ਟੀਮ ਲਈ ਇਹ ਇਕ ਸ਼ਾਨਦਾਰ ਖਬਰ ਹੈ। ਉਨ੍ਹਾਂ ਦੇ ਸ਼ਾਮਲ ਹੋਣ ਨਾਲ ਟੀਮ ਸੰਤੁਲਿਤ ਹੋਵੇਗੀ। ਉਹ ਨੌਜਵਾਨ ਤੇ ਕਿਸਮਤ ਵਾਲਾ ਕ੍ਰਿਕੇਟਰ ਹੈ। ਮੈਨੂੰ ਉਉਮੀਦ ਹੈ ਕਿ ਸ਼ਾਦਾਬ ਵਾਪਸੀ ਕਰਨ ਤੋਂ ਬਾਅਦ ਆਪਣੀ ਸਭ ਤੋਂ ਚੰਗੀ ਫਿਟਨੈੱਸ ਹਾਸਲ ਕਰਨਗੇ ਕਿਉਂਕਿ ਪਿਛਲੇ ਕੁਝ ਹਫਤਿਆਂ ਤੋਂ ਉਨ੍ਹਾਂ ਨੇ ਮੈਚ ਨਹੀਂ ਖੇਡਿਆ ਹੈ।


Related News