ਆਸਟ੍ਰੇਲੀਆ ''ਚ ਪਾਕਿਸਤਾਨੀ ਟੀਮ ਕੋਲ ਡਾਕਟਰ ਨਹੀਂ, ਵੀਜ਼ਾ ਅਤੇ ਪਾਸਪੋਰਟ ਨਾਲ ਜੁੜਿਆ ਹੈ ਮਸਲਾ
Sunday, Dec 10, 2023 - 04:49 PM (IST)
ਕਰਾਚੀ : ਵੀਜ਼ਾ ਅਤੇ ਪਾਸਪੋਰਟ ਦੇ ਮੁੱਦੇ ਕਾਰਨ ਆਸਟ੍ਰੇਲੀਆ ਗਈ ਪਾਕਿਸਤਾਨ ਦੀ ਸੀਨੀਅਰ ਟੀਮ ਕੋਲ ਡਾਕਟਰ ਨਹੀਂ ਹੈ, ਜਦਕਿ ਅੰਡਰ-19 ਟੀਮ ਬਿਨਾਂ ਟੀਮ ਮੈਨੇਜਰ ਦੇ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਪਹੁੰਚ ਗਈ ਹੈ। ਸੋਹੇਲ ਸਲੀਮ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਲਈ ਟੀਮ ਦਾ ਅਧਿਕਾਰਤ ਡਾਕਟਰ ਨਿਯੁਕਤ ਕੀਤਾ ਗਿਆ ਸੀ ਪਰ ਉਹ ਅਜੇ ਤੱਕ ਟੀਮ ਵਿਚ ਸ਼ਾਮਲ ਨਹੀਂ ਹੋ ਸਕੇ ਹਨ।
ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਭਰੋਸੇਯੋਗ ਸੂਤਰਾਂ ਨੇ ਕਿਹਾ, 'ਪਾਕਿਸਤਾਨ ਕ੍ਰਿਕਟ ਬੋਰਡ ਫਿਲਹਾਲ ਡਾਕਟਰ ਸਲੀਮ ਲਈ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਜ਼ਾ ਮਿਲਣ ਦੇ ਤੁਰੰਤ ਬਾਅਦ ਉਹ ਪਰਥ 'ਚ ਹੋਣ ਵਾਲੇ ਪਹਿਲੇ ਟੈਸਟ ਮੈਚ 'ਚ ਟੀਮ ਨਾਲ ਜੁੜ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਾਬਕਾ ਟੈਸਟ ਬੱਲੇਬਾਜ਼ ਸ਼ੋਏਬ ਮੁਹੰਮਦ ਨੂੰ ਯੂ. ਏ. ਈ. ਵਿੱਚ ਏਸ਼ੀਆ ਕੱਪ ਵਿੱਚ ਹਿੱਸਾ ਲੈਣ ਵਾਲੀ ਪਾਕਿਸਤਾਨ ਦੀ ਜੂਨੀਅਰ ਟੀਮ ਦਾ ਮੈਨੇਜਰ ਨਿਯੁਕਤ ਕੀਤਾ ਗਿਆ ਸੀ ਪਰ ਉਹ ਵੀ ਟੀਮ ਨਾਲ ਨਹੀਂ ਜਾ ਸਕੇ।
ਇਹ ਵੀ ਪੜ੍ਹੋ : ਐਲੀਸਾ ਹੀਲੀ ਦਾ ਵਿਕਟ ਲੈਣਾ ਚਾਹੁੰਦੀ ਹੈ ਕਾਸ਼ਵੀ ਗੌਤਮ
ਸੂਤਰਾਂ ਨੇ ਕਿਹਾ, 'ਸ਼ੋਏਬ ਦੇ ਪਾਸਪੋਰਟ ਦੀ ਮਿਆਦ ਖਤਮ ਹੋ ਗਈ ਸੀ ਅਤੇ ਬੋਰਡ ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਯੂ. ਏ. ਈ. ਵਿੱਚ ਟੀਮ ਨਾਲ ਜੁੜ ਜਾਵੇਗਾ। ਇੰਨਾ ਹੀ ਨਹੀਂ ਅਬਰਾਰ ਅਹਿਮਦ ਦੀ ਜਗ੍ਹਾ ਪਾਕਿਸਤਾਨੀ ਟੀਮ 'ਚ ਚੁਣੇ ਗਏ ਆਫ ਸਪਿਨਰ ਸਾਜਿਦ ਖਾਨ ਵੀ ਵੀਜ਼ਾ ਕਾਰਨਾਂ ਕਰਕੇ ਆਸਟ੍ਰੇਲੀਆ ਨਹੀਂ ਜਾ ਸਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8