ਵੀਜ਼ਾ ਲੈਣ ਪਹੁੰਚੇ ਤਾਂ ਪਾਕਿਸਤਾਨੀ ਹਾਈ ਕਮਿਸ਼ਨ ਨੇ ਕੱਢ ਦਿੱਤਾ ਬਾਹਰ : ਇਮਰਾਨ
Tuesday, Sep 05, 2017 - 10:07 PM (IST)

ਨਵੀਂ ਦਿੱਲੀ— ਪਾਕਿਸਤਾਨ 'ਚ ਜੰਮੇ ਦੱਖਣੀ ਅਫਰੀਕੀ ਕ੍ਰਿਕਟ ਟੀਮ ਦੇ ਸਟਾਰ ਲੈਗ ਸਪਿਨਰ ਇਮਰਾਨ ਤਾਹਿਰ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਨਾਲ ਬਰਮਿੰਘਮ 'ਚ ਪਾਕਿਸਤਾਨੀ ਦੂਤਘਰ ਦੇ ਕਰਮਚਾਰੀਆਂ ਨੇ ਦੁਰਵਿਵਹਾਰ ਕੀਤਾ ਹੈ। ਇਮਰਾਨ ਤਾਹਿਰ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਪਾਕਿਸਤਾਨੀ ਵੀਜ਼ਾ ਲੈਣ ਲਈ ਦੂਤਘਰ ਗਏ ਸਨ। ਜ਼ਿਕਰਯੋਗ ਹੈ ਕਿ ਇਮਰਾਨ ਨੂੰ ਪਾਕਿਸਤਾਨ ਦੇ ਖਿਲਾਫ 3 ਟੀ-20 ਮੈਚਾਂ ਦੀ ਸੀਰੀਜ਼ ਦੇ ਲਈ ਵਿਸ਼ਵ ਇਲੈਵਨ ਟੀਮ 'ਚ ਸ਼ਾਮਲ ਕੀਤਾ ਗਿਆ ਹੈ।
Me with my family were humiliated & expelled from Pak High Commission earlier today when I went to get visa to play for WorldXI in Pakistan pic.twitter.com/VByiqV4oFh
— Imran Tahir (@ImranTahirSA) September 4, 2017
ਇਮਰਾਨ ਤਾਹਿਰ ਨੇ ਟਵੀਟ ਕਰਕੇ ਆਪਣੇ ਨਾਲ ਹੋਏ ਦੁਰਵਿਵਹਾਰ ਦੀ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਮੰਗਲਵਾਰ ਨੂੰ ਮੈਨੂੰ ਪਾਕਿਸਤਾਨੀ ਦੂਤਘਰ ਬਰਮਿੰਘਮ 'ਚ ਬਹੁਤ ਬਦਕਿਸਮਤੀ ਸਥਿਤੀ ਦਾ ਸਾਹਮਣਾ ਕੀਤਾ। ਇਮਰਾਨ ਤਾਹਿਰ ਨੇ ਦੱਸਿਆ ਕਿ ਇਸ ਤੋਂ ਬਾਅਦ ਆਈ.ਬੀ.ਐੱਨ. ਏ. ਅੱਬਾਸ ਹਾਈ ਕਮਿਸ਼ਨਰ ਦੇ ਹੁਕਮ 'ਤੇ ਸਾਨੂੰ ਵੀਜ਼ਾ ਜਾਰੀ ਕੀਤਾ ਗਿਆ।