ਪਾਕਿਸਤਾਨ ਦੇ ਕ੍ਰਿਕਟਰ ਸ਼ੋਏਬ ਮਲਿਕ ਨੇ ਲਿਆ ਸੰਨਿਆਸ

Saturday, Jul 06, 2019 - 12:16 AM (IST)

ਪਾਕਿਸਤਾਨ ਦੇ ਕ੍ਰਿਕਟਰ ਸ਼ੋਏਬ ਮਲਿਕ ਨੇ ਲਿਆ ਸੰਨਿਆਸ

ਜਲੰਧਰ— ਪਾਕਿਸਤਾਨੀ ਕ੍ਰਿਕਟਰ ਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਪਤੀ ਨੇ ਅੱਜ ਇੱਥੇ ਬੰਗਲਾਦੇਸ਼ ਵਿਰੁੱਧ ਮਿਲੀ ਜਿੱਤ ਤੋਂ ਬਾਅਦ ਸੰਨਿਆਸ ਤੋਂ ਐਲਾਨ ਕਰ ਦਿੱਤਾ ਹਾਲਾਂਕਿ ਉਸ ਨੂੰ ਇਸ ਮੈਚ ਦੀ ਆਖਰੀ ਇਲੈਵਨ ਵਿਚ ਨਹੀਂ ਰੱਖਿਆ ਗਿਆ ਸੀ। ਪਾਕਿਸਤਾਨ ਦੇ ਲਈ ਕਰੀਬ 20 ਸਾਲ ਤਕ ਕ੍ਰਿਕਟ ਖੇਡਣ ਵਾਲੇ ਸ਼ੋਏਬ ਦੇ ਲਈ ਕ੍ਰਿਕਟ ਵਿਸ਼ਵ ਕੱਪ ਵਧੀਆ ਨਹੀਂ ਗਿਆ ਸੀ।  

PunjabKesariPunjabKesari

ਸ਼ੋਏਬ ਨੇ ਆਪਣੇ ਕਰੀਅਰ ਵਿਚ 35 ਟੈਸਟ, 287 ਵਨ ਡੇ ਅਤੇ 111 ਟੀ-20 ਮੈਚ ਖੇਡੇ ਹਨ। ਉਸ ਨੇ 14 ਅਕਤੂਬਰ 1999 ਨੂੰ ਵੈਸਟਇੰਡੀਜ਼ ਵਿਰੁੱਧ ਡੈਬਿਊ ਕੀਤਾ ਸੀ। ਉਸ ਦੇ ਨਾਂ 287 ਮੈਚਾਂ 'ਚ 7534 ਦੌੜਾਂ ਹਨ। ਜਿਸ 'ਚ 9 ਸੈਂਕੜੇ ਤੇ 44 ਅਰਧ ਸੈਂਕੜੇ ਵੀ ਦਰਜ ਹਨ। ਸ਼ੋਏਬ ਮਲਿਕ ਨੇ ਟੈਸਟ ਕ੍ਰਿਕਟ 'ਚ 35 ਮੈਚਾਂ 'ਚ 1898 ਦੌੜਾਂ ਬਣਾ ਚੁੱਕਿਆ ਹੈ, ਉਸਦੇ ਨਾਂ 3 ਸੈਂਕੜੇ ਤੇ ਅੱਠ ਅਰਧ ਸੈਂਕੜੇ ਵੀ ਦਰਜ ਹਨ। ਇਸ ਤਰ੍ਹਾਂ ਘਰੇਲੂ ਟੀ-20 'ਚ ਵੀ ਸ਼ੋਏਬ ਨੇ ਕਈ ਰਿਕਾਰਡ ਤੋੜੇ ਹਨ। ਉਸਦੇ ਨਾਂ 345 ਮੈਚਾਂ 'ਚ 8701 ਦੌੜਾਂ ਦਰਜ ਹਨ। ਜਿਸ 'ਚ 51 ਅਰਧ ਸੈਂਕੜੇ ਸ਼ਾਮਲ ਹਨ।

 


author

Gurdeep Singh

Content Editor

Related News