ਹਸਨ ਅਲੀ ਤੋਂ ਬਾਅਦ ਹੁਣ ਇਹ ਪਾਕਿ ਕ੍ਰਿਕਟਰ ਵਿਦੇਸ਼ੀ ਲੜਕੀ ਨਾਲ ਕਰੇਗਾ ਵਿਆਹ

Saturday, Aug 03, 2019 - 12:33 PM (IST)

ਹਸਨ ਅਲੀ ਤੋਂ ਬਾਅਦ ਹੁਣ ਇਹ ਪਾਕਿ ਕ੍ਰਿਕਟਰ ਵਿਦੇਸ਼ੀ ਲੜਕੀ ਨਾਲ ਕਰੇਗਾ ਵਿਆਹ

ਸਪੋਰਟਸ ਡੈਸਕ— ਪਾਕਿਸਤਾਨ ਦਾ ਇਕ ਹੋਰ ਕ੍ਰਿਕਟਰ ਵਿਦੇਸ਼ੀ ਲੜਕੀ ਨਾਲ ਵਿਆਹ ਕਰ ਜਾ ਰਿਹਾ ਹੈ। ਤੇਜ਼ ਗੇਂਦਬਾਜ਼ ਹਸਨ ਅਲੀ ਤੋਂ ਬਾਅਦ ਹੁਣ ਖਬਰ ਹੈ ਕਿ ਹਰਫਨਮੌਲਾ ਖਿਡਾਰੀ ਇਮਾਦ ਵਸੀਮ ਵੀ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ਤੇ ਲੜਕੀ ਪਾਕਿਸਤਾਨੀ ਮੂਲ ਦੀ ਬ੍ਰੀਟੀਸ਼ ਨਾਗਰਿਕ ਹੈ। ਇਮਾਦ ਨੇ ਆਪਣੇ ਆਪ ਇਸ ਦੀ ਪੁਸ਼ਟੀ ਕੀਤੀ ਹੈ। ਪਾਕਿਸਤਾਨੀ ਮੀਡੀਆ ਰਿਪੋਰਟ ਮੁਤਾਬਕ ਇਮਾਦ ਵਸੀਮ ਵੀ ਵਿਦੇਸ਼ੀ ਦੁਲਹਨੀਆ ਘਰ ਲਿਆਉਣ ਦੀ ਤਿਆਰੀ 'ਚ ਹਨ। ਵਿਆਹ ਦੀ ਤਾਰੀਕ 26 ਅਗਸਤ ਤੈਅ ਪਾਈ ਹੈ। ਇਸਲਾਮਾਬਾਦ 'ਚ ਹੋਣ ਵਾਲੇ ਵਿਆਹ ਸਮਾਰੋਹ ਦੀਆਂ ਤਿਆਰੀਆਂ 
ਕਾਫੀ ਜੋਰਾ ਨਾਲ ਹੋ ਰਹੀ ਹੈ। 
PunjabKesari
ਕਾਊਂਟੀ ਕ੍ਰਿਕਟ 'ਚ ਨਾਟਿੰਘਮਸ਼ਾਇਰ ਵੱਲੋਂ ਖੇਡਣ ਵਾਲੇ ਇਮਾਦ ਵਸੀਮ ਦੀ ਸਾਨੀਆ ਅਸ਼ਰਫ ਤੋਂ ਪਹਿਲੀ ਮੁਲਾਕਾਤ ਲੰਦਨ 'ਚ ਹੋਈ ਸੀ ਜੋ ਸਮੇਂ ਦੇ ਨਾਲ ਪਿਆਰ 'ਚ ਬਦਲ ਗਈ ਤੇ ਦੋਨਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਇਮਾਦ ਨੇ ਕਿਹਾ, ਵਿਆਹ ਲਈ ਮੈਂ ਇਕ ਹਫਤੇ ਦੀ ਛੁੱਟੀ ਲਵਾਂਗਾ। ਉਸ ਤੋਂ ਬਾਅਦ ਬਾਕੀ ਦੇ ਮੈਚਾਂ ਲਈ ਨਾਟਿੰਘਮਸ਼ਾਇਰ ਲਈ ਉਪਲੱਬਧ ਰਹਾਂਗਾ। ਕੁੱਝ ਹੀ ਦਿਨ ਪਹਿਲਾਂ ਇਹ ਖਬਰ ਸਾਹਮਣੇ ਆਈ ਸੀ ਕਿ ਪਾਕਿਸਤਾਨੀ ਕ੍ਰਿਕੇਟ ਹਸਨ ਅਲੀ ਦੇ ਵਿਆਹ ਭਾਰਤੀ ਲੜਕੀ ਸ਼ਾਮਿਆ ਆਰਜੂ ਨਾਲ ਹੋਣ ਜਾ ਰਹੀ ਹੈ। ਇਨ੍ਹਾਂ ਦਾ ਵਿਆਹ 20 ਅਗਸਤ ਨੂੰ ਦੁਬਈ 'ਚ ਹੋ ਜਾ ਰਿਹਾ ਹੈ।


Related News