ਪਾਕਿ ਕ੍ਰਿਕਟਰ ਅਸਦ ਨੇ ਸਾਰੇ ਸਵੂਰਪਾਂ ਨੂੰ ਕਿਹਾ ਅਲਵਿਦਾ, ਚੋਣਕਾਰ ਬਣਨਾ ਤੈਅ
Tuesday, Dec 12, 2023 - 10:22 AM (IST)
ਕਰਾਚੀ– ਪਾਕਿਸਤਾਨ ਦੇ ਟੈਸਟ ਬੱਲੇਬਾਜ਼ ਅਸਦ ਸ਼ਫੀਕ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਨੂੰ ਅਲਵਿਦਾ ਕਹਿ ਦਿੱਤਾ ਹੈ ਕਿਉਂਕਿ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਖੇਡ ਲਈ ਉਸਦੇ ਜਨੂੰਨ ਵਿਚ ਕਮੀ ਆਈ ਹੈ। 27 ਸਾਲਾ ਸ਼ਫੀਕ ਨੇ ਇੱਥੇ ਇਹ ਐਲਾਨ ਕੀਤਾ। ਉਸ ਨੇ ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਵਿਚ ਕਰਾਚੀ ਵ੍ਹਾਈਟਸ ਨੂੰ ਖਿਤਾਬ ਦਿਵਾਉਣ ਤੋਂ ਬਾਅਦ ਕਿਹਾ,‘‘ਮੈਨੂੰ ਹੁਣ ਕ੍ਰਿਕਟ ਖੇਡਣ ਨੂੰ ਲੈ ਕੇ ਪਹਿਲਾਂ ਵਰਗਾ ਰੋਮਾਂਚ ਜਾਂ ਜਨੂੰਨ ਮਹਿਸਾਸ ਨਹੀਂ ਹੋ ਰਿਹਾ ਹੈ ਤੇ ਹੁਣ ਕੌਮਾਂਤਰੀ ਕ੍ਰਿਕਟ ਖੇਡਣ ਲਈ ਫਿਟਨੈੱਸ ਦਾ ਪੱਧਰ ਵੀ ਉਹੋ ਜਿਹਾ ਨਹੀਂ ਰਹਿ ਗਿਆ। ਇਸ ਲਈ ਮੈਂ ਖੇਡ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ।’’
ਇਹ ਵੀ ਪੜ੍ਹੋ- ਕੈਨੇਡਾ ’ਤੇ ਵੱਡੀ ਜਿੱਤ ਨਾਲ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ
ਉਸ ਨੇ ਇਹ ਵੀ ਕਿਹਾ ਕਿ ਉਹ ਪਾਕਿਸਤਾਨ ਕ੍ਰਿਕਟ ਬੋਰਡ ਵਿਚ ਤਨਖਾਹ ਲਏ ਬਗੈਰ ਰਾਸ਼ਟਰੀ ਚੋਣਕਾਰ ਬਣ ਸਕਦਾ ਹੈ। ਉਸ ਨੇ ਕਿਹਾ,‘‘ਮੈਨੂੰ ਬੋਰਡ ਤੋਂ ਕਰਾਰ ਮਿਲਿਆ ਹੈ ਤੇ ਮੈਂ ਇਸ ’ਤੇ ਗੌਰ ਕਰ ਰਿਹਾ ਹਾਂ। ਜਲਦੀ ਹੀ ਇਸ ’ਤੇ ਦਸਤਖਤ ਕਰਾਂਗਾ।’’
ਅਸਦ ਨੇ ਪਾਕਿਸਤਾਨ ਲਈ 2010 ਤੋਂ 2020 ਵਿਚਾਲੇ 77 ਟੈਸਟਾਂ ਵਿਚ 4660 ਦੌੜਾਂ ਬਣਾਈਆਂ, ਜਿਨ੍ਹਾਂ ਵਿਚ 12 ਸੈਂਕੜੇ ਤੇ 27 ਅਰਧ ਸੈਂਕੜੇ ਸ਼ਾਮਲ ਹਨ। ਇਸ ਤੋਂ ਇਲਾਵਾ ਉਸ ਨੇ 60 ਵਨ ਡੇ ਤੇ 10 ਟੀ-20 ਮੈਚ ਵੀ ਖੇਡੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।