NZ v PAK : ਪਾਕਿ ਨੇ ਬਚਾਇਆ ਫਾਲੋਆਨ ਪਰ ਪਹਿਲੀ ਪਾਰੀ 239 ਦੌੜਾਂ ’ਤੇ ਢੇਰ

Monday, Dec 28, 2020 - 07:56 PM (IST)

NZ v PAK : ਪਾਕਿ ਨੇ ਬਚਾਇਆ ਫਾਲੋਆਨ ਪਰ ਪਹਿਲੀ ਪਾਰੀ 239 ਦੌੜਾਂ ’ਤੇ ਢੇਰ

ਮਾਊਂਟ ਮੌਂਗਾਨੂਈ– ਚੋਟੀਕ੍ਰਮ ਦੇ ਲੜਖੜਾਉਣ ਤੋਂ ਬਾਅਦ ਫਹੀਮ ਅਸ਼ਰਫ (91) ਤੇ ਕਪਤਾਨ ਮੁਹੰਮਦ ਰਿਜ਼ਵਾਨ (71) ਦੇ ਅਰਧ ਸੈਂਕੜਿਆਂ ਦੀ ਬਦੌਲਤ ਪਾਕਿਸਤਾਨ ਨੇ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਮੈਚ ਦੇ ਤੀਜੇ ਦਿਨ ਸੋਮਵਾਰ ਨੂੰ ਫਾਲੋਆਨ ਬਚਾ ਲਿਆ ਪਰ ਉਸਦੀ ਪੂਰੀ ਟੀਮ ਪਹਿਲੀ ਪਾਰੀ ਵਿਚ 239 ਦੌੜਾਂ ’ਤੇ ਆਲ ਆਊਟ ਹੋ ਗਈ।

PunjabKesari
ਨਿਊਜ਼ੀਲੈਂਡ ਦੇ ਸਾਰੇ ਗੇਂਦਬਾਜ਼ਾਂ ਨੇ ਕਾਫੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਪਾਕਿਸਤਾਨੀ ਟੀਮ ਨੂੰ ਸਮੇਟ ਦਿੱਤਾ। ਨਿਊਜ਼ੀਲੈਂਡ ਵਲੋਂ ਕਾਇਲ ਜੈਮਿਸਨ ਨੇ 35 ਦੌੜਾਂ ਦੇ ਕੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ 69 ਦੌੜਾਂ ਦੇ ਕੇ 2 ਵਿਕਟਾਂ, ਟ੍ਰੇਂਟ ਬੋਲਟ ਨੇ 71 ਦੌੜਾਂ ਦੇ ਕੇ 2 ਵਿਕਟਾਂ ਤੇ ਨੀਲ ਵੈਗਨਰ ਨੇ 50 ਦੌੜਾਂ ਦੇ ਕੇ 2 ਵਿਕਟਾਂ ਲਈਆਂ।
ਪਾਕਿਸਤਾਨ ਨੇ ਨਿਊਜ਼ੀਲੈਂਡ ਦੀ ਪਹਿਲੀ ਪਾਰੀ ਵਿਚ 431 ਦੌੜਾਂ ਦੇ ਵੱਡੇ ਸੋਕਰ ਦੇ ਜਵਾਬ ਵਿਚ ਮੈਚ ਦੇ ਤੀਜੇ ਦਿਨ 30 ਦੌੜਾਂ ’ਤੇ ਇਕ ਵਿਕਟ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਪਾਕਿਸਤਾਨ ਦੀ ਪੂਰੀ ਟੀਮ 239 ਦੌੜਾਂ ਦੇ ਸਕੋਰ ’ਤੇ ਆਲ ਆਊਟ ਹੋ ਗਈ ਤੇ ਤੀਜੇ ਦਿਨ ਦੀ ਖੇਡ ਖਤਮ ਹੋ ਗਈ। ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 431 ਦੌੜਾਂ ਬਣਾਈਆਂ ਸਨ ਤੇ ਇਸ ਤਰ੍ਹਾਂ ਨਾਲ ਉਸ ਨੂੰ 192 ਦੌੜਾਂ ਦੀ ਬੜ੍ਹਤ ਹਾਸਲ ਹੋਈ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News