PAK v AUS : ਚੌਥੇ ਦਿਨ ਦੀ ਖੇਡ ਖਤਮ, ਆਸਟਰੇਲੀਆ ਦਾ ਸਕੋਰ 449/7

03/07/2022 7:59:55 PM

ਰਾਵਲਪਿੰਡੀ- ਮਾਰਨਸ ਲਾਬੁਸ਼ੇਨ ਸੈਂਕੜੇ ਤੋਂ ਖੁੰਝ ਗਏ ਪਰ ਉਸਦੇ ਅਤੇ ਸਟੀਵ ਸਮਿੱਥ ਦੇ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਆਸਟਰੇਲੀਆ ਨੇ ਚੌਥੇ ਦਿਨ ਸੋਮਵਾਰ ਨੂੰ ਇੱਥੇ ਪਹਿਲਾ ਪਾਰੀ ਵਿਚ ਸੱਤ ਵਿਕਟਾਂ 'ਤੇ 449 ਦੌੜਾਂ ਬਣਾਈਆਂ, ਜਿਸ ਨਾਲ ਪਾਕਿਸਤਾਨ ਦੇ ਵਿਰੁੱਧ ਪਹਿਲਾ ਟੈਸਟ ਡਰਾਅ ਵੱਲ ਵਧ ਰਿਹਾ ਹੈ। ਚੌਥੇ ਦਿਨ ਮੀਂਹ ਦੇ ਕਾਰਨ ਮੈਦਾਨ ਗਿੱਲਾ ਹੋਣ ਦੇ ਕਾਰਨ ਸੈਸ਼ਨ ਵਿਚ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ। ਲਾਬੁਸ਼ੇਨ (90) ਤੋਂ ਇਲਾਵਾ ਸਮਿੱਥ (78) ਨੇ ਵੀ ਸਪਾਟ ਪਿੱਚ ਦਾ ਫਾਇਦਾ ਚੁੱਕਦੇ ਹੋਏ ਅਰਧ ਸੈਂਕੜਾ ਲਗਾਇਆ, ਜਦਕਿ ਕੈਮਰਨ ਗ੍ਰੀਨ ਨੇ ਵੀ 48 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

PunjabKesari
ਲਾਬੁਸ਼ੇਨ ਅਤੇ ਸਮਿੱਥ ਨੇ ਤੀਜੇ ਵਿਕਟ ਦੇ ਲਈ 108 ਜਦਕਿ ਸਮਿੱਥ ਅਤੇ ਗ੍ਰੀਨ ਨੇ ਪੰਜਵੇਂ ਵਿਕਟ ਦੇ ਲਈ 81 ਦੌੜਾਂ ਬਣਾਈਆਂ। ਦਿਨ ਦਾ ਖੇਡ ਖਤਮ ਹੋਣ ਤੱਕ ਮਿਸ਼ੇਲ ਸਟਾਰਕ 12 ਜਦਕਿ ਕਪਤਾਨ ਪੈਟ ਕਮਿੰਸ ਚਾਰ ਦੌੜਾਂ ਬਣਾ ਕੇ ਖੇਡ ਰਹੇ ਹਨ। ਪਾਕਿਸਤਾਨ ਵਲੋਂ ਖੱਬੇ ਹੱਥ ਦੇ ਸਪਿਨਰ ਨੋਮਾਨ ਅਲੀ ਸਭ ਤੋਂ ਜ਼ਿਆਦਾ ਸਫਲ ਗੇਂਦਬਾਜ਼ ਰਹੇ, ਜਿਨ੍ਹਾਂ ਨੇ 107 ਦੌੜਾਂ 'ਤੇ ਚਾਰ ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਦੀ ਟੀਮ ਹੁਣ ਪਾਕਿਸਤਾਨ ਤੋਂ ਸਿਰਫ 27 ਦੌੜਾਂ ਪਿੱਛੇ ਹੈ, ਜਿਸ ਨੇ ਅਜ਼ਹਰ ਅਲੀ (185) ਅਤੇ ਇਮਾਮ ਉਲ ਹੱਕ (157) ਦੇ ਸੈਂਕੜਿਆਂ ਦੀ ਬਦੌਲਤ ਚਾਰ ਵਿਕਟਾਂ 'ਤੇ 476 ਦੌੜਾਂ ਬਣਾ ਕੇ ਪਾਰੀ ਐਲਾਨ ਕੀਤੀ ਸੀ।

PunjabKesari
ਮੰਗਲਵਾਰ ਨੂੰ ਮੈਚ ਦਾ ਆਖਰੀ ਦਿਨ ਹੈ ਅਤੇ ਦੋਵਾਂ ਟੀਮਾਂ ਦੀ ਪਹਿਲੀ ਪਾਰੀ ਵੀ ਪੂਰੀ ਨਹੀਂ ਹੋਣ ਦੇ ਕਾਰਨ ਮੈਚ ਡਰਾਅ ਵੱਲ ਵਧ ਰਿਹਾ ਹੈ। ਰਾਤ ਤੇਜ਼ ਮੀਂਹ ਦੇ ਕਾਰਨ ਮੈਦਾਨ ਗਿੱਲਾ ਹੋਣ ਕਾਰਨ ਸਵੇਰ ਦੇ ਸੈਸ਼ਨ ਵਿਚ ਖੇਡ ਨਹੀ ਹੋ ਸਕਿਆ। ਆਸਟਰੇਲੀਆ ਦੀ ਟੀਮ 2 ਵਿਕਟਾਂ 'ਤੇ 271 ਦੌੜਾਂ ਤੋਂ ਅੱਗੇ ਖੇਡਣ ਉਤਰੀ। ਆਸਟਰੇਲੀਆ ਦੀ ਟੀਮ 1998 ਤੋਂ ਬਾਅਦ ਪਾਕਿਸਤਾਨ ਵਿਚ ਪਹਿਲਾ ਟੈਸਟ ਖੇਡ ਰਹੀ ਹੈ।

PunjabKesari

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News