ਆਮਿਰ ਤੋਂ ਬਾਅਦ ਹੁਣ ਇਸ ਪਾਕਿਸਤਾਨੀ ਤੇਜ਼ ਗੇਂਦਬਾਜ਼ ਨੇ ਲਿਆ ਟੈਸਟ ਕ੍ਰਿਕਟ ਤੋਂ ਸੰਨਿਆਸ

08/02/2019 5:31:11 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕੇਟ ਟੀਮ ਲਈ ਪਿਛਲਾ ਕੁਝ ਸਮਾਂ ਖਾਸ ਨਹੀਂ ਰਿਹਾ ਹੈ। ਵਰਲਡ ਕੱਪ 'ਚ ਟੀਮ ਸੈਮੀਫਾਈਨਲ ਤੱਕ ਵੀ ਨਹੀਂ ਪਹੁੰਚ ਪਾਈ ਉਥੇ ਹੀ ਹੁਣ ਆਈ. ਸੀ. ਸੀ .ਟੈਸਟ ਚੈਂਪੀਅਨਸ਼ਿਪ ਤੋਂ ਪਹਿਲਾਂ ਖਿਡਾਰੀਆਂ ਦੇ ਸੰਨਿਆਸ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਵਰਲਡ ਕੱਪ ਤੋਂ ਬਾਅਦ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਸੀ ਤੇ ਹੁਣ ਪਾਕਿਸਤਾਨੀ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਵਲੋਂ ਟੈਸਟ ਫਾਰਮੈਟ ਨੂੰ ਅਲਵਿਦਾ ਕਹਿਣ ਦੀ ਖਬਰ ਸਾਹਮਣੇ ਆ ਰਹੀ ਹੈ। 

ਰਿਆਜ਼ ਨੇ ਟੈਸਟ ਕ੍ਰਿਕਟ ਨੂੰ ਕਿਹਾ ਅਲਵਿਦਾ
ਆਖਰਕਾਰ ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਵਹਾਬ ਰਿਆਜ਼ ਨੇ ਵੀ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਪਾਕਿਸਤਾਨ ਦੀ ਦੁਨੀਆ ਨਿਊਜ਼ ਦੀ ਰਿਪੋਰਟਸ ਮੁਤਾਬਕ ਰਿਆਜ਼ ਨੇ ਇਸ ਬਾਰੇ 'ਚ ਪੀ. ਸੀ. ਬੀ. ਨੂੰ ਜਾਣਕਾਰੀ ਦੇ ਦਿੱਤੀ ਹੈ। ਉਹ ਹੁਣ ਕਨਾਡਾ ਟੀ- 20 ਲੀਗ 'ਚ ਖੇਡ ਰਹੇ ਹਨ ਤੇ ਪਾਕਿਸਤਾਨ ਵਾਪਸ ਆਉਂਦੇ ਹੀ ਇਸ ਦਾ ਆਧਿਕਾਰਿਕ ਐਲਾਨ ਕਰ ਸਕਦੇ ਹਨ। ਉਨ੍ਹਾਂ ਦਾ ਸੰਨਿਆਸ ਪਾਕਿਸਤਾਨ ਕ੍ਰਿਕੇਟ ਟੀਮ ਲਈ ਕਾਫ਼ੀ ਬੁਰੀ ਖਬਰ ਹੋ ਸਕਦੀ ਹੈ।PunjabKesari
ਅਜਿਹਾ ਰਿਹਾ ਹੈ ਰਿਕਾਰਡ
34 ਸਾਲ ਦਾ ਵਹਾਬ ਰਿਆਜ਼ ਨੇ ਪਾਕਿਸਤਾਨ ਲਈ ਆਪਣਾ ਪਹਿਲਾ ਟੈਸਟ ਮੈਚ 2010 'ਚ ਇੰਗਲੈਂਡ ਦੇ ਖਿਲਾਫ ਖੇਡਿਆ ਸੀ। 9 ਸਾਲ ਦੇ ਕਰੀਅਰ 'ਚ ਉਨ੍ਹਾਂ ਨੂੰ ਸਿਰਫ 27 ਹੀ ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਇਸ 'ਚ ਉਨ੍ਹਾਂ ਦੇ ਨਾਂ 83 ਵਿਕਟਾਂ ਦਰਜ ਹਨ। ਪਿਛਲੇ ਸਾਲ ਆਸਟਰੇਲੀਆ ਦੇ ਯੂ. ਏ. ਈ ਦੌਰੇ 'ਤੇ ਉਨ੍ਹਾਂ ਨੇ ਆਖਰੀ ਟੈਸਟ ਮੈਚ ਖੇਡਿਆ ਸੀ। ਉਸ ਤੋਂ ਬਾਅਦ ਨਿਊਜੀਲੈਂਡ ਤੇ ਫਿਰ ਦੱਖਣ ਅਫਰੀਕਾ ਦੇ ਖਿਲਾਫ ਉਨ੍ਹਾਂ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਸੀ। ਟੈਸਟ 'ਚ 2 ਵਾਰ ਹੀ ਉਨ੍ਹਾਂ ਨੂੰ ਪਾਰੀ 'ਚ 5 ਜਾਂ ਉਸ ਤੋਂ ਜ਼ਿਆਦਾ ਵਿਕਟਾਂ ਮਿਲੀਆਂ ਹਨ।PunjabKesari


Related News