ਪਾਕਿਸਤਾਨ ਨੇ ਫਾਈਨਲ ਮੁਕਾਬਲੇ 'ਚ ਬੰਗਲਾਦੇਸ਼ ਨੂੰ ਹਰਾ ਜਿੱਤਿਆ ਅੰਡਰ-23 ਏਸ਼ੀਆ ਕੱਪ

Sunday, Nov 24, 2019 - 10:57 AM (IST)

ਪਾਕਿਸਤਾਨ ਨੇ ਫਾਈਨਲ ਮੁਕਾਬਲੇ 'ਚ ਬੰਗਲਾਦੇਸ਼ ਨੂੰ ਹਰਾ ਜਿੱਤਿਆ ਅੰਡਰ-23 ਏਸ਼ੀਆ ਕੱਪ

ਸਪੋਰਟਸ ਡੈਸਕ— ਪਾਕਿਸਤਾਨ ਦੀ ਸੀਨੀਅਰ ਟੀਮ ਨੂੰ ਆਸਟਰੇਲੀਆ ਦੌਰੇ ਵਿਚ ਸੰਘਰਸ਼ ਕਰਨਾ ਪੈ ਰਿਹਾ ਹੈ, ਜਦਕਿ ਉਸ ਦੀ ਅੰਡਰ-23 ਟੀਮ ਨੇ ਬੰਗਲਾਦੇਸ਼ ਦੇ ਢਾਕਾ ਵਿਚ ਅੰਡਰ-23 ਏਸ਼ੀਆ ਕੱਪ ਜਿੱਤ ਲਿਆ ਹੈ। ਪਾਕਿਸਤਾਨ ਨੇ ਖਿਤਾਬੀ ਮੁਕਾਬਲੇ ਵਿਚ ਮੇਜ਼ਬਾਨ ਬੰਗਲਾਦੇਸ਼ ਨੂੰ 77 ਦੌੜਾਂ ਨਾਲ ਹਰਾ ਦਿੱਤਾ।  ਬੰਗਲਾਦੇਸ਼ ਦੀ ਟੀਮ ਅਜੇਤੂ ਰਹਿ ਕੇ ਫਾਈਨਲ ਵਿਚ ਪਹੁੰਚੀ ਸੀ ਪਰ ਫਾਈਨਲ ਵਿਚ ਉਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ।PunjabKesari

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿ ਦੀ ਟੀਮ ਨੇ 50 ਓਵਰ 'ਚ 6 ਵਿਕਟਾਂ ਦੇ ਨੁਕਸਾਨ 'ਤੇ 301 ਦੌੜਾਂ ਦਾ ਪਹਾੜ ਵਰਗਾ ਸਕੋਰ ਬਣਾਇਆ ਸੀ। ਰੋਹਲ ਨਜੀਰ ਨੇ ਸ਼ਾਨਦਾਰ 113 ਦੌੜਾਂ ਦੀ ਪਾਰੀ ਖੇਡੀ, ਉਥੇ ਹੀ ਇਮਰਾਨ ਰਫਿਕ ਨੇ ਵੀ 62 ਦੌੜਾਂ ਬਣਾਈਆਂ। 310 ਦੌੜਾਂ ਦੇ ਇਸ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਸ ਨੂੰ ਪਹਿਲਾ ਝਟਕਾ 23 ਦੌੜਾਂ 'ਤੇ ਸਕੋਰ 'ਤੇ ਲੱਗਾ। ਬੰਗਲਾਦੇਸ਼ ਦੀ ਪੂਰੀ ਟੀਮ 43.3 ਓਵਰਾਂ 'ਚ 224 ਦੌੜਾਂ 'ਤੇ ਆਲ-ਆਊਟ ਹੋ ਗਈ। ਬੰਗਲਾਦੇਸ਼ ਵਲੋਂ ਨਜਿਮਊਲ ਹੁਸੈਨ ਨੇ 46 ਅਤੇ ਅਫਿਫ ਨੇ 49 ਦੌੜਾਂ ਬਣਾਈਆਂ। ਪਾਕਿਸਤਾਨ ਵਲੋਂ ਮੁਹੰਮਦ ਹਨਸੈਨ ਨੇ ਤਿੰਨ, ਸਾਹ ਨੇ ਦੋ ਸੈਫ ਬੱਦਲ ਨੇ ਵੀ ਦੋ ਵਿਕਟਾਂ ਹਾਸਲ ਕੀਤੀਆਂ। ਗੁਲ, ਉਮਰ ਅਤੇ ਆਮਦ ਦੇ ਖਾਤੇ 'ਚ ਇਕ ਵਿਕਟ ਗਈ।


Related News