3 ਸਾਲ ਲਈ ਬੈਨ ਹੋਏ ਪਾਕਿ ਕ੍ਰਿਕਟਰ ਦੀ ਪਤਨੀ ''ਤੇ ਲੱਗ ਚੁੱਕਿਆ ਚੋਰੀ ਦਾ ਦੋਸ਼ (Video)

Tuesday, Apr 28, 2020 - 12:02 PM (IST)

3 ਸਾਲ ਲਈ ਬੈਨ ਹੋਏ ਪਾਕਿ ਕ੍ਰਿਕਟਰ ਦੀ ਪਤਨੀ ''ਤੇ ਲੱਗ ਚੁੱਕਿਆ ਚੋਰੀ ਦਾ ਦੋਸ਼ (Video)

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੋਮਵਾਰ ਨੂੰ ਮਿਡਲਆਰਡਰ ਦੇ ਬੱਲੇਬਾਜ਼ ਉਮਰ ਅਕਮਲ 'ਤੇ 3 ਸਾਲ ਦਾ ਬੈਨ ਲਗਾ ਦਿੱਤਾ। 29 ਸਾਲਾ ਉਮਰ ਅਕਮਲ ਅਗਲੇ 3 ਸਾਲ ਤਕ ਤਿਨੋਂ ਫਾਰਮੈਟ ਵਿਚ ਟੀਮ ਦੀ ਅਗਵਾਈ ਨਹੀਂ ਕਰ ਸਕਣਗੇ। ਇਹ ਇਤਫਾਕ ਹੀ ਹੈ ਕਿ ਅਕਮਲ ਦੀ ਪਤਨੀ ਨੂਰ ਅੱਮਾ 'ਤੇ ਚੋਰੀ ਦਾ ਦੋਸ਼ ਲੱਗ ਚੁੱਕਾ ਹੈ। ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਸੀ। ਉਸ ਵੀਡੀਓ ਵਿਚ ਦਾਅਵਾ ਕੀਤਾ ਗਿਆ ਸੀ ਕਿ ਨੂਰ ਨੇ ਖਿਡਾਰੀਆਂ ਦੇ ਡਾਈਨਿੰਗ ਰੂਮ ਵਿਚ ਜਾ ਕੇ ਖਾਣਾ ਚੋਰੀ ਕੀਤਾ ਸੀ। ਵੀਡੀਓ ਵਿਚ ਉਹ ਇਕ ਲਿਫਾਫੇ ਵਿਚ ਖਾਣਾ ਰੱਖਦੇ ਹੋਏ ਦਿਸ ਰਹੀ ਸੀ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ।

ਉਹ ਵੀਡੀਓ 18 ਮਾਰਚ 2019 ਨੂੰ @TheZaiduLeaks ਅਕਾਊਂਟ ਤੋਂ ਪੋਸਟ ਕੀਤਾ ਗਿਆ ਸੀ। ਉਸ ਵੀਡੀਓ ਦੇ ਕੈਪਸ਼ਨ ਵਿਚ ਲਿਖ ਗਿਆ ਸੀ, ਦਿੱਗਜ ਸਪਿਨਰ ਅਬਦੁਲ ਕਾਦਿਰ ਦੀ ਬੇਟੀ ਅਤੇ ਉਮਰ ਅਕਮਲ ਦੀ ਪਤਨੀ ਨੂਰ ਕਰਾਚੀ ਦੇ ਨੈਸ਼ਨਲ ਸਟੇਡੀਅਮ ਵਿਚ ਪਾਕਿਸਤਾਨ ਸੁਪਰ ਲੀਗ ਦੇ ਫਾਈਨਲ ਦੌਰਾਨ ਖਿਡਾਰੀਆਂ ਦੇ ਡਾਈਨਿੰਗ ਰੂਮ ਵਿਚ ਖਾਣਾ ਚੋਰੀ ਕਰਦੇ ਫੜ੍ਹੀ ਗਈ। ਪਤੀ-ਪਤਨੀ ਦੋਵਾਂ ਦੇ ਲਈ ਇਹ ਵਿਨ-ਵਿਨ ਸਿਚੁਏਸ਼ਨ ਹੈ। ਪਤਨੀ ਨੇ ਪੀ. ਐੱਸ. ਐੱਲ. 2019 ਦੀ ਟਰਾਫੀ ਜਿੱਤੀ ਅਤੇ ਪਤਨੀ ਖਾਣਾ ਜਿੱਤਣ 'ਚ ਸਫਲ ਰਹੀ।

PunjabKesari

ਦੱਸ ਦਈਏ ਕਿ ਪੀ. ਸੀ. ਬੀ. ਨੇ ਉਮਰ ਅਕਮਲ ਨੂੰ ਸੱਟੇਬਾਜ਼ਾਂ ਵੱਲੋਂ ਸੰਪਰਕ ਕੀਤੇ ਜਾਣ ਦੀ ਜਾਣਕਾਰੀ ਲੁਕਾਉਣ ਦਾ ਦੋਸ਼ੀ ਪਾਇਆ ਹੈ। ਪਿਛਲੇ ਸਾਲ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਦੌਰਾਨ ਕੁਝ ਸੱਟੇਬਾਜ਼ਾਂ ਨੇੁਮਰ ਅਕਮਲ ਨਾਲ ਸੰਪਰਕ ਕੀਤਾ ਸੀ। ਇਸ ਦੀ ਜਾਣਕਾਰੀ ਅਕਮਲ ਨੇ ਤਦ ਪੀ. ਸੀ. ਬੀ. ਦੀ ਭ੍ਰਿਸ਼ਟਾਚਾਰ ਰੋਕੂ ਏਜੰਸੀ ਨੂੰ ਨਹੀਂ ਦਿੱਤੀ ਸੀ। ਪੀ. ਸੀ. ਬੀ. ਦੀ ਅਨਸ਼ਾਸਨੀ ਕਮੇਟੀ ਉਮਰ ਅਕਮਲ ਖਿਲਾਫ ਪਿਛਲੇ 2 ਮਹੀਨੇ ਤੋਂ ਮੈਚ ਫਿਕਸਿੰਗ ਦੀ ਜਾਂਚ ਕਰ ਰਹੀ ਸੀ। ਪੀ. ਸੀ. ਬੀ. ਦੇ ਭ੍ਰਿਸ਼ਟਾਚਾਰ ਰੋਕੂ ਕੋਡ ਦੇ ਅਨੁਛੇਦ 2.4.4 ਦੀ ਉਲੰਘਣਾ ਕਾਰਨ ਅਕਮਲ ਦੇ ਖਿਲਾਫ ਜਾਂਚ ਸ਼ੁਰੂ ਕੀਤੀ ਗਈ ਸੀ।


author

Ranjit

Content Editor

Related News