ਪਾਕਿ ਕ੍ਰਿਕਟ ਬੋਰਡ ਨੇ ਸ਼੍ਰੀਲੰਕਾ ਅੱਗੇ UAE ''ਚ ਟੈਸਟ ਸੀਰੀਜ਼ ਖੇਡਣ ਲਈ ਮੰਗੇ ਪੈਸੇ

10/15/2019 4:02:29 PM

ਕਰਾਚੀ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਸ਼੍ਰੀਲੰਕਾ ਖਿਲਾਫ ਟੀ-20 ਅਤੇ ਵਨ-ਡੇ ਸੀਰੀਜ਼ ਦੀ ਮੇਜ਼ਬਾਨੀ ਕਰਨ ਦੇ ਬਾਅਦ ਟੈਸਟ ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ। ਪੀ. ਸੀ. ਬੀ. ਨੇ ਸਾਫ ਕਰ ਦਿੱਤਾ ਹੈ ਕਿ ਉਹ ਆਪਣੇ ਘਰ 'ਤੇ ਹੀ ਟੈਸਟ ਸੀਰੀਜ਼ ਦੀ ਮੇਜ਼ਬਾਨੀ ਕਰੇਗਾ ਅਤੇ ਉਹ ਸ਼੍ਰੀਲੰਕਾ ਦੀ ਕ੍ਰਿਕਟ ਟੀਮ ਨੂੰ ਸੁਰੱਖਿਆ ਮੁਹੱਈਆ ਕਰਵਾਏਗਾ ਪਰ ਇਸ ਦੇ ਬਾਵਜੂਦ ਵੀ ਜੇਕਰ ਸ਼੍ਰੀਲੰਕਾ ਦੀ ਟੀਮ ਨੂੰ ਯੂ. ਏ. ਈ. 'ਚ ਹੀ ਟੈਸਟ ਖੇਡਣਾ ਹੈ ਤਾਂ ਫਿਰ ਉਸ ਨੂੰ ਖਰਚਾ ਉਠਾਉਣਾ ਪਵੇਗਾ। ਪਾਕਿਸਤਾਨ ਕ੍ਰਿਕਟ ਬੋਰਡ ਯੂ. ਏ. ਈ. 'ਚ ਇਕ ਹੋਰ ਟੈਸਟ ਸੀਰੀਜ਼ ਦੀ ਮੇਜ਼ਬਾਨੀ ਦਾ ਖਰਚਾ ਉਠਾਉਣ ਨੂੰ ਤਿਆਰ ਨਹੀਂ ਹੈ।
PunjabKesari
ਸਤੰਬਰ-ਅਕਤੂਬਰ 'ਚ ਕਰਾਚੀ ਅਤੇ ਲਾਹੌਰ 'ਚ ਸ਼੍ਰੀਲੰਕਾ ਦੀ ਵਨ-ਡੇ ਅਤੇ ਟੀ-20 ਸੀਰੀਜ਼ ਦੀ ਮੇਜ਼ਬਾਨੀ ਕਰਨ ਦੇ ਬਾਅਦੇ ਪੀ. ਸੀ. ਬੀ. ਕਾਫੀ ਖੁਸ਼ ਹੈ। ਪੀ. ਸੀ. ਬੀ. ਦੇ ਚੇਅਰਮੈਨ ਅਹਿਸਾਨ ਮਨੀ ਅਤੇ ਸੀ. ਓ. ਈ. ਵਸੀਮ ਖਾਨ ਦੁਬਈ 'ਚ ਕੌਮਾਂਤਰੀ ਕ੍ਰਿਕਟ ਕਾਊਂਸਿਲ (ਆਈ. ਸੀ. ਸੀ.) ਦੀ ਬੈਠਕ 'ਚ ਸ਼ਾਮਲ ਹੋਣ ਪਹੁੰਚੇ ਸਨ। ਉਨ੍ਹਾਂ ਇੱਥੇ ਸ਼੍ਰੀਲੰਕਾ ਦੇ ਅਧਿਕਾਰੀਆਂ ਨੂੰ ਉਪਰੋਕਤ ਗੱਲ ਕਹੀ ਹੈ। ਪਿਛਲੇ ਮਹੀਨੇ ਹੀ ਸ਼੍ਰੀਲੰਕਾ ਦੀ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਸੀ। 10 ਸਾਲ ਬਾਅਦ ਸ਼੍ਰੀਲੰਕਾ ਦੀ ਟੀਮ ਪਾਕਿਸਤਾਨ 'ਚ ਕੋਈ ਸੀਰੀਜ਼ ਖੇਡਣ ਪਹੁੰਚੀ ਸੀ। ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਵਨ-ਡੇ ਅਤੇ ਟੀ-20 ਸੀਰੀਜ਼ ਖੇਡੀ ਗਈ ਸੀ।


Tarsem Singh

Content Editor

Related News