ਪਾਕਿਸਤਾਨ ਕ੍ਰਿਕਟ ਬੋਰਡ ''ਚ ਪਹਿਲੀ ਨਿਰਦੇਸ਼ਕ ਬੀਬੀ ਨਿਯੁਕਤ
Tuesday, Nov 10, 2020 - 12:59 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਕ੍ਰਿਕਟ ਬੋਰਡ ਨੇ ਪਹਿਲੀ ਵਾਰ ਨਿਰਦੇਸ਼ਕ ਬੀਬੀ ਦੀ ਨਿਯੁਕਤੀ ਕੀਤੀ ਹੈ। ਮਨੁੱਖੀ ਸੰਸਾਧਨ ਕਾਰਜਕਾਰੀ ਆਲੀਆ ਜਫਰ ਪੀਸੀਬੀ ਦੇ 4 ਨਵੇਂ ਨਿਰਦੇਸ਼ਕਾਂ ਵਿਚੋਂ ਹਨ। ਉਨ੍ਹਾਂ ਦੇ ਇਲਾਵਾ ਵਿੱਤ ਕਾਰਜਕਾਰੀ ਜਾਵੇਦ ਕੁਰੈਸ਼ੀ, ਅਰਥ ਸ਼ਾਸਤਰੀ ਅਸੀਮ ਵਾਜਿਦ ਜਵਾਦ ਅਤੇ ਕਾਰਪੋਰੇਟ ਕਾਰਜਕਾਰੀ ਆਰਿਫ ਸਈਦ ਦੀ ਨਿਯੁਕਤੀ ਹੋਈ ਹੈ। ਜਫਰ ਅਤੇ ਜਵਾਦ ਨੂੰ 2 ਸਾਲ ਲਈ ਨਿਯੁਕਤ ਕੀਤਾ ਗਿਆ ਹੈ। ਪੀ.ਸੀ.ਬੀ. ਦੇ ਨਵੇਂ ਸੰਵਿਧਾਨ ਤਹਿਤ 4 ਆਜ਼ਾਦ ਨਿਰਦੇਸ਼ਕਾਂ ਵਿਚ ਇਕ ਔਰਤ ਦਾ ਹੋਣਾ ਜ਼ਰੂਰੀ ਹੈ।
ਪੀ.ਸੀ.ਬੀ. ਪ੍ਰਧਾਨ ਅਹਿਸਾਨ ਮਣੀ ਨੇ ਕਿਹਾ, 'ਮੈਂ ਨਵ-ਨਿਯੁਕਤ ਮੈਬਰਾਂ ਦਾ ਸਵਾਗਤ ਕਰਦਾ ਹਾਂ ਖਾਸ ਕਰਕੇ ਆਲੀਆ ਜਫਰ ਦਾ ਜੋ ਪਹਿਲੀ ਆਜ਼ਾਦ ਮੈਂਬਰ ਹੈ। ਇਹ ਪੀ.ਸੀ.ਬੀ. ਦੇ ਪ੍ਰਸ਼ਾਸਨ ਦਾ ਢਾਂਚਾ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਵੱਡਾ ਕਦਮ ਹੈ।' ਹੁਣ ਪਾਕਿਸਤਾਨ ਦੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਵਿਚ ਸਿਰਫ਼ 6 ਰਾਜਸੀ ਟੀਮਾਂ ਬਲੋਚਿਸਤਾਨ, ਸੈਂਟਰਲ ਪੰਜਾਬ, ਸਦਰਨ ਪੰਜਾਬ, ਖੈਬਰ ਪਖਤੂਨਖਵਾ, ਸਿੰਧ ਅਤੇ ਨਾਰਦਰਨ ਹੋਣਗੀਆਂ। ਹੁਣ ਤੱਕ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਵਿਚ ਇੱਥੇ ਬੈਂਕਾਂ ਦੀਆਂ ਟੀਮਾਂ ਅਤੇ ਸ਼ਹਿਰਾਂ ਦੀਆਂ ਟੀਮਾਂ ਹੋਇਆ ਕਰਦੀਆਂ ਸਨ।