ਯੁਵਰਾਜ ਨੂੰ 6 ਵਾਰ ਆਊਟ ਕਰਨ ਵਾਲੇ ਪਾਕਿਸਤਾਨ ਦੇ ਇਸ ਤੇਜ਼ ਗੇਂਦਬਾਜ਼ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ
Saturday, Oct 17, 2020 - 01:23 PM (IST)
ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਉਮਰ ਗੁੱਲ ਨੇ ਸ਼ਨੀਵਾਰ ਨੂੰ ਰਾਸ਼ਟਰੀ ਟੀ20 ਕੱਪ ਦੇ ਸਮਾਪਤ ਹੋਣ ਦੇ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ। ਗੁੱਲ ਨੇ ਪਾਕਿਸਤਾਨ ਵੱਲੋਂ ਆਪਣਾ ਆਖ਼ਰੀ ਅੰਤਰਰਾਸ਼ਟਰੀ ਮੈਚ (ਵਨਡੇ) 2016 ਵਿਚ ਖੇਡਿਆ ਸੀ। ਉਹ ਰਾਸ਼ਟਰੀ ਟੀ20 ਕੱਪ ਵਿਚ ਬਲੂਚਿਸਤਾਨ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਦੀ ਟੀਮ ਸ਼ੁੱਕਰਵਾਰ ਨੂੰ ਰਾਵਲਪਿੰਡੀ ਵਿਚ ਸਦਰਨ ਪੰਜਾਬ ਤੋਂ ਹਾਰ ਕੇ ਸੈਮੀਫਾਇਨਲ ਦੀ ਦੋੜ ਤੋਂ ਬਾਹਰ ਹੋ ਗਈ।
ਇਹ ਵੀ ਪੜ੍ਹੋ: ਭਾਰਤੀ ਟੀਮ ਦੀ ਤੇਜ਼ ਗੇਂਦਬਾਜ਼ ਮਾਨਸੀ ਜੋਸ਼ੀ ਨੂੰ ਹੋਇਆ ਕੋਰੋਨਾ, ਟੀ20 ਚੈਲੇਂਜਰ ਤੋਂ ਹੋਈ ਬਾਹਰ
ਗੁੱਲ ਨੇ ਆਪਣੇ ਟਵਿਟਰ ਪੇਜ਼ 'ਤੇ ਲਿਖਿਆ, 'ਭਾਰੀ ਮਨ ਨਾਲ ਅਤੇ ਕਾਫ਼ੀ ਸੋਚ ਵਿਚਾਰ ਕਰਣ ਦੇ ਬਾਅਦ ਮੈਂ ਰਾਸ਼ਟਰੀ ਟੀ20 ਕੱਪ ਦੇ ਬਾਅਦ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।' ਉਨ੍ਹਾਂ ਕਿਹਾ, 'ਮੈਂ ਹਮੇਸ਼ਾ ਪਾਕਿਸਤਾਨ ਲਈ ਪੂਰੇ ਜਨੂੰਨ ਅਤੇ ਜਜਬੇ ਨਾਲ ਖੇਡਿਆ। ਕ੍ਰਿਕਟ ਹਮੇਸ਼ਾ ਮੇਰਾ ਪਹਿਲਾ ਪਿਆਰ ਰਹੇਗਾ ਪਰ ਸਾਰੀਆਂ ਚੰਗੀਆਂ ਚੀਜ਼ਾਂ ਦਾ ਇਕ ਨਾ ਇਕ ਦਿਨ ਅੰਤ ਹੁੰਦਾ ਹੈ।'
ਇਹ ਵੀ ਪੜ੍ਹੋ: ਇਨ੍ਹਾਂ 4 ਰਾਸ਼ੀਆਂ ਵਾਲੇ ਲੋਕਾਂ ਨੂੰ 18 ਅਕਤੂਬਰ ਤੋਂ ਬਾਅਦ ਮਿਲਣ ਵਾਲਾ ਹੈ ਸੱਚਾ ਪਿਆਰ
ਪੇਸ਼ਾਵਰ ਵਿਚ ਜੰਮੇ 36 ਸਾਲਾ ਗੁੱਲ ਨੇ 2003 ਵਿਚ ਵਨਡੇ ਵਿਚ ਸ਼ੁਰੂਆਤ ਕੀਤੀ। ਉਸੇ ਸਾਲ ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ। ਉਨ੍ਹਾਂ ਨੇ ਆਪਣਾ ਆਖ਼ਰੀ ਟੈਸਟ ਦੱਖਣੀ ਅਫਰੀਕਾ ਖ਼ਿਲਾਫ਼ 2013 ਵਿਚ ਖੇਡਿਆ ਸੀ। ਗੁੱਲ ਨੇ 47 ਟੈਸਟ ਮੈਚਾਂ ਵਿਚ 34.06 ਦੀ ਔਸਤ ਨਾਲ 163 ਵਿਕਟਾਂ ਲਈਆਂ। ਉਨ੍ਹਾਂ ਨੇ 130 ਵਨਡੇ ਵਿਚ 179 ਵਿਕਟਾਂ ਅਤੇ 60 ਟੀ20 ਅੰਤਰਰਾਸ਼ਟਰੀ ਵਿਚ 85 ਵਿਕਟਾਂ ਲਈਆਂ।
ਇਹ ਵੀ ਪੜ੍ਹੋ: IPL 2020 : ਅੱਜ ਰਾਜਸਥਾਨ ਦਾ ਬੈਂਗਲੁਰੂ ਅਤੇ ਚੇਨਈ ਦਾ ਦਿੱਲੀ ਨਾਲ ਹੋਵੇਗਾ ਸਾਹਮਣਾ
2003 ਵਿਚ ਮਿਲਿਆ ਸੀ ਮੌਕਾ
ਸਾਲ 2003 ਵਰਲਡ ਕੱਪ ਵਿਚ ਪਾਕਿਸਤਾਨ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਉਮਰ ਗੁੱਲ ਨੂੰ ਪਹਿਲੀ ਵਾਰ ਟੀਮ ਵਿਚ ਮੌਕਾ ਮਿਲਿਆ ਸੀ। ਇਹ ਉਹ ਦੌਰ ਸੀ ਜਦੋਂ ਵਸੀਮ ਅਕਰਮ ਅਤੇ ਵਕਾਰ ਯੂਨੁਸ ਵਰਗੇ ਦਿੱਗਜ ਗੇਂਦਬਾਜ ਦਾ ਜਲਵਾ ਹੌਲੀ-ਹੌਲੀ ਖ਼ਤਮ ਹੋ ਰਿਹਾ ਸੀ। ਕ੍ਰਿਕੇਟ ਦੇ ਸਾਰੇ ਫਾਰਮੈਟ ਵਿਚ ਗੁੱਲ ਨੇ ਕੁੱਲ ਮਿਲਾ ਕੇ 987 ਵਿਕਟਾਂ ਲਈਆਂ। ਉਮਰ ਗੁੱਲ ਯਾਰਕਰ ਸੁੱਟਣ ਵਿਚ ਮਾਹਰ ਸਨ। ਵੱਡੇ ਤੋਂ ਵੱਡਾ ਗੇਂਦਬਾਜ਼ ਉਨ੍ਹਾਂ ਦੀ ਯਾਰਕਰ ਦੇ ਅੱਗੇ ਸਰੈਂਡਰ ਕਰ ਦਿੰਦਾ ਸੀ। ਗੁੱਲ ਨੇ ਉਨ੍ਹਾਂ ਦਿਨਾਂ ਵਿਚ ਯੁਵਰਾਜ ਸਿੰਘ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਟੈਸਟ, ਵਨਡੇ ਅਤੇ ਟੀ - 20 ਦੇ ਕੁੱਲ 22 ਮੈਚਾਂ ਵਿਚ ਇਨ੍ਹਾਂ ਦੋਵਾਂ ਦਾ ਸਾਹਮਣਾ ਹੋਇਆ ਅਤੇ ਇਸ ਦੌਰਾਨ ਉਨ੍ਹਾਂ ਨੇ ਯੁਵਰਾਜ ਸਿੰਘ ਨੂੰ 6 ਵਾਰ ਆਊਟ ਕੀਤਾ।
ਇਹ ਵੀ ਪੜ੍ਹੋ: ਪੈਗੰਬਰ ਮੁਹੰਮਦ ਦਾ ਕਾਰਟੂਨ ਵਿਖਾਉਣ 'ਤੇ ਵਿਅਕਤੀ ਨੇ ਵੱਢਿਆ ਅਧਿਆਪਕ ਦਾ ਗਲਾ