ਬੀ. ਬੀ. ਐੱਲ. ਲਈ ਪਾਕਿ ਬੱਲੇਬਾਜ਼ ਫ਼ਖ਼ਰ ਜ਼ਮਾਨ ਨੇ ਇਸ ਟੀਮ ਨਾਲ ਕੀਤਾ ਕਰਾਰ

Friday, Dec 31, 2021 - 06:26 PM (IST)

ਬੀ. ਬੀ. ਐੱਲ. ਲਈ ਪਾਕਿ ਬੱਲੇਬਾਜ਼ ਫ਼ਖ਼ਰ ਜ਼ਮਾਨ ਨੇ ਇਸ ਟੀਮ ਨਾਲ ਕੀਤਾ ਕਰਾਰ

ਬ੍ਰਿਸਬੇਨ- ਪਾਕਿਸਤਾਨ ਦੇ ਬੱਲੇਬਾਜ਼ ਫ਼ਖ਼ਰ ਜ਼ਮਾਨ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) 'ਚ ਖੇਡਦੇ ਹੋਏ ਨਜ਼ਰ ਆਉਣਗੇ। ਬੀ. ਬੀ. ਐੱਲ. ਫ੍ਰੈਂਚਾਈਜ਼ੀ ਬ੍ਰਿਸਬੇਨ ਹੀਟ ਨੇ ਇੰਗਲੈਂਡ ਦੇ ਟਾਮ ਏਬੇਲ ਦੇ ਗੋਡੇ ਦੀ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋਣ ਦੇ ਬਾਅਦ ਫਖ਼ਰ ਜ਼ਮਾਨ ਨਾਲ ਕਰਾਰ ਕੀਤਾ ਹੈ।

ਬ੍ਰਿਸਬੇਨ ਹੀਟ ਦੇ ਕੋਚ ਵੇਟ ਸੇਕੋਮਬੇ ਨੇ ਫਖ਼ਰ ਦੇ ਟੀਮ 'ਚ ਸ਼ਾਮਲ ਹੋਣ 'ਤੇ ਕਿਹਾ ਕਿ ਘੱਟ ਸਮੇਂ 'ਚ ਸਾਡੇ ਲਈ ਆਪਣੇ ਪੱਧਰ ਦਾ ਇਕ ਖਿਡਾਰੀ ਉਪਲੱਬਧ ਹੋਣਾ ਬਹੁਤ ਚੰਗਾ ਹੈ। ਅਸੀਂ ਸੁਭਾਵਕ ਤੌਰ 'ਤੇ ਟਾਮ ਨੂੰ ਗੁਆਉਣ ਲਈ ਨਿਰਾਸ਼ ਹਾਂ ਤੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਪ੍ਰਾਰਥਨਾ ਕਰਦੇ ਹਾਂ।

ਰੇਨੇਗੇਡਸ ਖ਼ਿਲਾਫ਼ ਮੈਚ ਤੋਂ ਪਹਿਲਾਂ ਫ਼ਖ਼ਰ ਮੈਲਬੋਰਨ 'ਚ ਬ੍ਰਿਸਬੇਨ ਹੀਟ ਨਾਲ ਜੁੜਨਗੇ। ਕਵੀਂਸਲੈਂਡ ਦੇ ਵਰਤਮਾਨ ਸਰਹੱਦੀ ਪਾਬੰਦੀਆਂ ਕਾਰਨ ਉਨ੍ਹਾਂ ਨੂੰ ਕਵੀਂਸਲੈਂਡ 'ਚ ਖੇਡਣ ਤੋਂ ਪਹਿਲਾਂ ਸੂਬੇ ਦੇ ਬਾਹਰ 14 ਦਿਨ ਬਿਤਾਉਣੇ ਹੋਣਗੇ। ਹੀਟ ਵਰਤਮਾਨ 'ਚ ਫ਼ਾਰਮ 'ਚ ਚਲ ਰਹੇ ਹੋਬਾਰਟ ਹਰੀਕੇਂਸ ਦੇ ਨਾਲ ਨਵੇਂ ਸਾਲ ਦੇ ਦਿਨ ਮੁਕਾਬਲੇ ਦੀ ਤਿਆਰੀ ਕਰ ਰਹੀ ਹੈ।


author

Tarsem Singh

Content Editor

Related News